ਨਵੀਂ ਦਿੱਲੀ- ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੰਤਿਮ ਮੋਹਰ ਲੱਗਾ ਦਿੱਤੀ ਹੈ। ਇਸ ਦੇ ਨਾਲ ਹੀ ਤਿੰਨੋਂ ਖੇਤੀਬਾੜੀ ਕਾਨੂੰਨ ਹੁਣ ਰਸਮੀ ਤੌਰ 'ਤੇ ਰੱਦ ਹੋ ਗਏ ਹਨ। ਬੁੱਧਵਾਰ ਸ਼ਾਮ ਨੂੰ ਇਸ ਸੰਦਰਭ 'ਚ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਲੋਕਸਭਾ ਅਤੇ ਰਾਜਸਭਾ ਤੋਂ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ ਸੋਮਵਾਰ ਨੂੰ ਹੀ ਪਾਸ ਹੋ ਗਏ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ ਕੈਪਟਨ ਤੇ ਭਾਜਪਾ ਨੂੰ 2022 ਦੀਆਂ ਚੋਣਾਂ 'ਚ ਸਬਕ ਸਿਖਾਉਣਗੇ : ਰਾਜਾ ਵੜਿੰਗ
ਦੱਸ ਦੇਈਏ ਕਿ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਬਾਰਡਰ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਦੇ ਬਿੱਲ ਵਾਪਸੀ ਤੋਂ ਬਾਅਦ ਵੀ ਕਿਸਾਨ ਅਜੇ ਧਰਨਾ ਖਤਮ ਕਰਨ ਨੂੰ ਤਿਆਰ ਨਹੀਂ ਹਨ। ਕਿਸਾਨ ਸੰਗਠਨਾਂ ਨੇ 4 ਦਸੰਬਰ ਨੂੰ ਅਗਲੀ ਬੈਠਕ ਬੁਲਾਈ ਹੈ ਜਿਸ 'ਚ ਅਗੇ ਦੀ ਰਣਨੀਤੀ 'ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ : EU ਓਮੀਕ੍ਰੋਨ ਦੇ ਮੁੱਦੇ 'ਤੇ ਫਿਲਹਾਲ ਨਹੀਂ ਆਯੋਜਿਤ ਕਰੇਗਾ ਸੰਮੇਲਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰੇਮ ਵਿਆਹ ਤੋਂ ਖ਼ਫਾ ਮਾਪੇ ਬੋਲੇ- ਘਰ ਆਓ ਕਰਵਾ ਦਿਆਂਗੇ ਵਿਆਹ, ਫਿਰ ਕੀਤਾ ਇਹ ਹਸ਼ਰ
NEXT STORY