ਅਕੋਲਾ - ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ’ਚ ਭਾਜਪਾ ਨੇ ਇਕ ਜ਼ਿਲਾ ਪ੍ਰੀਸ਼ਦ ਮੈਂਬਰ ਸਮੇਤ 11 ਅਹੁਦੇਦਾਰਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਪਾਰਟੀ ’ਚੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ | ਇਕ ਸਥਾਨਕ ਆਗੂ ਨੇ ਸੋਮਵਾਰ ਦੱਸਿਆ ਕਿ ਨਵੰਬਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ, ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮਹਾਗੱਠਜੋੜ ਨੂੰ ਜ਼ਿਲੇ ’ਚ ਬਗਾਵਤ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਭਾਜਪਾ ਦੇ ਜ਼ਿਲਾ ਪ੍ਰਧਾਨ ਕਿਸ਼ੋਰ ਪਾਟਿਲ ਨੇ ਕਿਹਾ ਕਿ ਸੂਬਾਈ ਇਕਾਈ ਦੇ ਮੁਖੀ ਚੰਦਰਸ਼ੇਖਰ ਨੂੰ ਇਸ ਕਾਰਵਾਈ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਗਏ ਸਨ। ਭਾਜਪਾ ਨੇ ਅਕੋਲਾ ਈਸਟ ਸੀਟ ਜਿੱਤੀ ਸੀ ਪਰ ਪੱਛਮੀ ਸੀਟ ਉਹ ਕਾਂਗਰਸ ਹੱਥੋਂ ਹਾਰ ਗਈ ਸੀ।
ਮਹਾਕੁੰਭ ’ਚ ਸ਼ਰਧਾਲੂਆਂ ਦੀ ਗਿਣਤੀ ’ਤੇ ਰੱਖੀ ਜਾਏਗੀ ਨਜ਼ਰ, AI ਰਾਹੀਂ ਕੀਤੀ ਜਾਏਗੀ ਟ੍ਰੈਕਿੰਗ
NEXT STORY