ਕੁਸ਼ੀਨਗਰ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਲੋਕ ਸਭਾ ਚੋਣਾਂ 'ਚ ਪੂਰੇ ਦੇਸ਼ 'ਚ ਭਾਜਪਾ ਨੂੰ 400 ਸੀਟਾਂ ਮਿਲਣ ਦਾ ਦਾਅਵਾ ਕੀਤਾ। ਯੋਗੀ ਨੇ ਇੱਥੇ ਭਾਜਪਾ ਉਮੀਦਵਾਰ ਵਿਜੇ ਕੁਮਾਰ ਦੁਬੇ ਦੇ ਸਮਰਥਨ 'ਚ ਆਯੋਜਿਤ ਜਨ ਸਭਾ 'ਚ ਕਿਹਾ ਪੂਰੇ ਦੇਸ਼ 'ਚ ਇਕ ਹੀ ਲਹਿਰ ਹੈ, ਹਰ ਜਾਗਰੂਕ ਵੋਟਰ ਦੀ ਇਕ ਹੀ ਇੱਛਾ ਹੈ ਕਿ ਨਰਿੰਦਰ ਮੋਦੀ ਫਿਰ ਤੋਂ ਪ੍ਰਧਾਨ ਮੰਤਰੀ ਬਣਨ। ਜਦੋਂ ਜਨਤਾ ਇਸ ਸੰਕਲਪ ਨਾਲ ਜੁੜ ਚੁਕੀ ਹੈ ਤਾਂ ਕੋਈ ਵੀ ਤਾਕਤ ਮੋਦੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਨਹੀਂ ਰੋਕ ਸਕਦੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਦੇਸ਼ 'ਚ ਜੋ 400 ਸੀਟਾਂ ਭਾਜਪਾ ਨੂੰ ਪ੍ਰਾਪਤ ਹੋ ਰਹੀਆਂ ਹਨ, ਉਹ ਵਿਜੇ (ਜਿੱਤ) ਦੇ ਹਰ ਦੇ ਮਨਕੇ (ਮੋਤੀ) ਹੋਣਗੇ। ਮੈਂ ਇਸ ਲਈ ਆਇਆ ਹਾਂ ਕਿ ਕੁਸ਼ੀਨਗਰ ਸੀਟ ਵੀ ਇਸ ਹਾਰ (ਗਹਿਣੇ) ਦਾ ਹਿੱਸਾ ਬਣੇ।
ਯੋਗੀ ਨੇ ਕਿਹਾ ਕਿ ਇਹ ਉਤਸ਼ਾਹ ਅਚਾਨਕ ਨਹੀਂ ਆਇਆ ਹੈ। ਯਾਦ ਕਰੋ ਅੱਜ ਤੋਂ 5 ਸਾਲ ਪਹਿਲਾਂ ਦਾ ਉਹ ਸਮਾਂ, ਜਦੋਂ ਕਾਂਗਰਸ ਦਾ ਕੁਸ਼ਾਸਨ ਸੀ। ਕਾਂਗਰਸ ਨੇ 10 ਸਾਲਾਂ ਤੱਕ ਰਾਜ ਕੀਤਾ। ਆਜ਼ਾਦੀ ਤੋਂ ਬਾਅਦ ਲਗਭਗ 55 ਸਾਲ ਤੱਕ ਕਾਂਗਰਸ ਦੀਆਂ ਸਰਕਾਰਾਂ ਦੇਸ਼ 'ਚ ਰਹੀਆਂ। ਨਾ ਜਾਣੇ ਕਿਹੜੇ-ਕਿਹੜੇ ਘਪਲੇ ਸਾਹਮਣੇ ਆਉਂਦੇ ਸਨ। ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਹਿੰਦੇ ਸਨ ਕਿ ਦੇਸ਼ ਦੇ ਸਰੋਤਾਂ 'ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਜ਼ੁਮਾਨੇ 'ਚ 270 ਤੋਂ ਵਧ ਜ਼ਿਲੇ ਨਕਸਲਵਾਦ, ਅੱਤਵਾਦ ਨਾਲ ਪ੍ਰਭਾਵਿਤ ਸਨ। ਸਾਡੇ ਜਵਾਨ ਅਤੇ ਨਾਗਰਿਕ ਮਾਰੇ ਜਾਂਦੇ ਸਨ, ਸਰਕਾਰ ਚੁੱਪ ਰਹਿੰਦੀ ਸੀ। ਪਾਕਿਸਤਾਨ ਸਾਡੇ ਜਵਾਨਾਂ ਦੇ ਸਿਰ ਕੱਟ ਕੇ ਲੈ ਜਾਂਦਾ ਸੀ। ਚੀਨ ਭਾਰਤ ਦੀ ਸਰਹੱਦ ਅੰਦਰ ਆਉਂਦਾ ਸੀ ਪਰ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਸਥਿਤੀ 'ਚ ਤਬਦੀਲੀ ਹੋਈ ਹੈ। ਉਨ੍ਹਾਂ ਨੇ ਦਾਅਵਾ ਕੀਤਾ,''ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਦਿਓ, ਨਕਸਲਵਾਦ, ਅੱਤਵਾਦ ਦੇਸ਼ ਦੀ ਧਰਤੀ ਤੋਂ ਖਤਮ ਹੋ ਜਾਵੇਗਾ। ਭਾਰਤ ਨੇ ਸਰਜੀਕਲ ਸਟਰਾਈਕ ਕਰ ਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ।''
ਯੋਗੀ ਨੇ ਕਿਹਾ ਕਿ ਮੋਦੀ ਨੇ 5 ਸਾਲਾਂ 'ਚ ਡੇਢ ਕਰੋੜ ਗਰੀਬਾਂ ਨੂੰ ਮਕਾਨ ਦਿੱਤੇ, 7 ਕਰੋੜ ਔਰਤਾਂ ਨੂੰ ਰਸੋਈ ਗੈਸ ਕਨੈਕਸ਼ਨ ਦਿੱਤੇ। ਸਾਢੇ 12 ਕਰੋੜ ਕਿਸਾਨਾਂ ਨੂੰ ਕਿਸਾਨ ਸਨਮਾਨ ਯੋਜਨਾ ਨਾਲ ਜੋੜਿਆ, 37 ਕਰੋੜ ਲੋਕਾਂ ਦੇ ਜਨ-ਧਨ ਖਾਤੇ ਖੁੱਲ੍ਹਵਾਏ। ਆਊਸ਼ਮਾਨ ਭਾਰਤ ਦੇ ਅਧੀਨ ਸਾਲਾਨਾ 5 ਲੱਖ ਰੁਪਏ ਦਾ ਇਲਾਜ ਕਵਚ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਰਾਸ਼ਟਰਵਾਦ ਦੇ ਮੁੱਦੇ 'ਤੇ ਚੋਣ ਲੜ ਰਹੀ ਹੈ, ਜਿਸ ਨੂੰ ਦੇਖ ਕੇ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ।
ਜੰਗੀ ਜਹਾਜ INS ਵਿਕ੍ਰਮਾਦਿੱਤਿਆ ਹਾਦਸਾਗ੍ਰਸਤ, ਲੈਫਟੀਨੈਂਟ ਕਮਾਂਡਰ ਸ਼ਹੀਦ
NEXT STORY