ਨਵੀਂ ਦਿੱਲੀ— ਬੀ.ਜੇ.ਪੀ ਦੀ ਰਾਸ਼ਟਰੀ ਮਹਾਮੰਤਰੀ ਅਤੇ ਰਾਜਸਭਾ ਸੰਸਦ ਮੈਂਬਰ ਸਰੋਜ ਪਾਂਡੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੰਦਬੁੱਧੀ ਕਹਿ ਦਿੱਤਾ ਹੈ। ਕੇਂਦਰ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਬੀ.ਈ.ਟੀ ਕਾਲਜ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਸਰੋਜ ਪਾਂਡੇ ਨੇ ਰਾਹੁਲ ਗਾਂਧੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਰਾਸ਼ਟਰੀ ਪ੍ਰਧਾਨ ਜਿਸ ਤਰ੍ਹਾਂ ਨਾਲ ਬੋਲਦੇ ਹਨ, ਵਿਵਹਾਰ ਕਰਦੇ ਹਨ, ਗੱਲ ਕਰਦੇ ਹਨ ਮੈਨੂੰ ਹੈਰਾਨੀ ਹੁੰਦੀ ਹੈ ਕਿ ਇੰਨੇ ਵੱਡੇ ਅਹੁਦੇ 'ਤੇ ਬੈਠਾ ਵਿਅਕਤੀ ਅੱਜ ਵੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ 40 ਸਾਲ ਦੀ ਉਮਰ ਦੇ ਬਾਅਦ ਜੋ ਵਿਅਕਤੀ ਸਿੱਖਦਾ ਹੈ ਤਾਂ ਅਸਲ 'ਚ ਮੰਦਬੁੱਧੀ ਕਹਿਲਾਉਂਦਾ ਹੈ।
ਬੀ.ਜੇ.ਪੀ ਸੰਸਦ ਮੈਂਬਰ ਦੇ ਬਿਆਨ 'ਤੇ ਬਵਾਲ ਹੋਣਾ ਤੈਅ ਹੈ। ਇਸ ਤੋਂ ਪਹਿਲੇ ਵੀ ਕਈ ਨੇਤਾ ਰਾਹੁਲ ਗਾਂਧੀ 'ਤੇ ਅਜਿਹੇ ਬਿਆਨ ਦੇ ਚੁੱਕੇ ਹਨ। ਇਸ ਮਾਮਲੇ 'ਚ ਹੁਣ ਤੱਕ ਕਾਂਗਰਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇੰਨਾ ਤੈਅ ਹੈ ਕਿ ਸਰੋਜ ਪਾਂਡੇ ਦੇ ਇਸ ਬਿਆਨ ਨੂੰ ਕਾਂਗਰਸ ਮੁੱਦਾ ਬਣਾਉਣ 'ਚ ਕੋਈ ਅਸਰ ਨਹੀਂ ਛੱਡੇਗੀ। ਛੱਡੀਸਗੜ੍ਹ 'ਚ ਇਸ ਸਾਲ ਦੇ ਆਖ਼ਰੀ 'ਚ ਚੋਣਾਂ ਹੋ ਸਕਦੀਆਂ ਹਨ।
ਰਾਹੁਲ ਗਾਂਧੀ ਦਾ ਨਾ ਲੈ ਕੇ 'ਕਮੀਆਂ' ਲੁਕਾਉਣਾ ਚਾਹੁੰਦੀ ਹੈ ਭਾਜਪਾ : ਕਾਂਗਰਸ
NEXT STORY