ਪਟਨਾ— ਦਾਜ ਲਈ ਜਾਂ ਬੇਟੀ ਨੂੰ ਜੰਮਣ 'ਤੇ ਸਹੁਰੇ ਘਰਦਿਆਂ ਵੱਲੋਂ ਨੂੰਹ ਨੂੰ ਘਰ ਤੋਂ ਕੱਢਣ ਦੀ ਗੱਲ ਤਾਂ ਸੁਣੀ ਹੋਵੇਗੀ ਪਰ ਬਿਹਾਰ ਦੇ ਵੈਸ਼ਾਲੀ 'ਚ ਬੇਟਾ ਜੰਮਣ 'ਤੇ ਇਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਬਾਹਰ ਕੱਢ ਦਿੱਤਾ। ਜੀ ਹਾਂ, ਸੁਣਨ 'ਚ ਤਾਂ ਜ਼ਰੂਰ ਅਜੀਬ ਲੱਗ ਰਿਹਾ ਹੈ ਪਰ ਇਹ ਬਿਲਕੁੱਲ ਸੱਚ ਹੈ।
ੈਵੈਸ਼ਾਲੀ ਜ਼ਿਲੇ ਦੇ ਮਹੁਆ ਦੀ ਕਾਂਤੀ ਦੇਵੀ ਦਾ ਵਿਆਹ 10 ਸਾਲ ਪਹਿਲੇ ਸਮਸਤੀਪੁਰ ਦੇ ਬਸਮੀ ਭਿੰਡੀ ਪਿੰਡ ਵਾਸੀ ਰਘੁਨਾਥ ਸਹਿਨੀ ਨਾਲ ਹੋਇਆ ਸੀ। ਸ਼ੁਰੂਆਤੀ ਦੌਰ 'ਚ ਤਾਂ ਸਭ ਕੁਝ ਠੀਕ ਰਿਹਾ ਪਰ ਬੇਟੇ ਦੇ ਜਨਮ ਦੇ ਬਾਅਦ ਮਾਮਲਾ ਵਿਗੜਦਾ ਗਿਆ। ਕਾਂਤੀ ਦੀ ਕੋਖ ਤੋਂ ਤਿੰਨ-ਤਿੰਨ ਬੇਟਿਆਂ ਦਾ ਜਨਮ ਹੋਇਆ ਪਰ ਤਿੰਨੋਂ ਹੀ ਅੱਖਾਂ ਦੀ ਰੋਸ਼ਨੀ ਤੋਂ ਲਾਚਾਰ ਹਨ। ਬੱਚਿਆਂ ਦੇ ਪਿਤਾ ਅਤੇ ਉਸ ਦੇ ਨਾਨਕਿਆਂ ਨੇ ਇਲਾਜ ਦੀ ਹਰ ਕੋਸ਼ਿਸ਼ ਕੀਤੀ ਪਰ ਕੋਈ ਸੁਧਾਰ ਨਹੀਂ ਹੋਇਆ।
ਇਲਾਜ ਲਈ ਬਾਹਰ ਜਾਣ 'ਚ ਬਹੁਤ ਪੈਸੇ ਖਰਚ ਹੋ ਰਹੇ ਹਨ। ਕਾਂਤੀ ਦੇ ਸਹੁਰੇ ਘਰ ਦੇ ਖਰਚ ਅਤੇ ਤਿੰਨ ਨੇਤਰਹੀਣ ਬੱਚਿਆਂ ਦੇ ਜਨਮ ਨੂੰ ਲੈ ਕੇ ਤਾਹਨਾ ਦੇਣ ਲੱਗੇ। ਪਰਿਵਾਰ ਦੇ ਤਾਹਨਿਆਂ ਤੋਂ ਮਜ਼ਬੂਰ ਹੋ ਕੇ ਕਾਂਤੀ ਦੇ ਪਤੀ ਨੇ ਤਿੰਨਾਂ ਬੱਚਿਆਂ ਨਾਲ ਆਪਣੀ ਪਤਨੀ ਨੂੰ ਉਸ ਦੇ ਪੇਕੇ ਛੱਡ ਦਿੱਤਾ। ਧੂਮਧਾਮ ਨਾਲ ਆਪਣੀ ਬੇਟੀ ਦਾ ਵਿਆਹ ਕਰਨ ਵਾਲਾ ਲਖਿੰਦਰ ਸਾਹ ਇਹ ਸੋਚ ਕੇ ਆਪਣੇ ਦਿਨ ਗਿਣ ਰਿਹਾ ਹੈ ਕਿ ਉਸ ਤੋਂ ਕੀ ਗਲਤੀ ਹੋ ਗਈ, ਜਿਸ ਦੀ ਇੰਨੀ ਵੱਡੀ ਸਜ਼ਾ ਉਸ ਨੂੰ ਮਿਲ ਰਹੀ ਹੈ। ਅੱ! ਪਿਤਾ ਅਤੇ ਉਸ ਦੀ ਬੇਟੀ ਕਾਂਤੀ ਦੋਵੇਂ ਮਿਲ ਕੇ ਚਾਹ ਦੀ ਦੁਕਾਨ ਚਲਾਉਂਦੇ ਹਨ ਅਤੇ ਖੁਦ ਦੇ ਨਾਲ-ਨਾਲ ਤਿੰਨਾਂ ਨੇਤਰਹੀਣ ਬੱਚਿਆਂ ਨੂੰ ਕਿਸੇ ਤਰ੍ਹਾਂ ਪਾਲ ਰਹੇ ਹਨ।
ਹਰਿਆਣੇ ਦੀ ਜਨਤਾ ਕੇਜਰੀਵਾਲ ਤੇ ਉਸਦੀ ਪਾਰਟੀ ਨੂੰ ਘਾਹ ਵੀ ਨਹੀਂ ਪਾਵੇਗੀ : ਸੁਭਾਸ਼ ਬਰਾਲਾ
NEXT STORY