ਚੰਡੀਗੜ੍ਹ — ਹਰਿਆਣਾ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕੇਜਰੀਵਾਲ ਨੂੰ ਲੈ ਕੇ ਕਿਹਾ ਹੈ ਕਿ ਉਹ ਹਰਿਆਣੇ ਦੀ ਜਨਤਾ ਦਾ ਕਿਸ ਤਰ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਇਹ ਤਾਂ ਸਾਨੂੰ ਨਹੀਂ ਪਤਾ ਹੈ। ਪਰ ਕੇਜਰੀਵਾਲ ਆਪਣੇ ਸੂਬੇ ਵਿਚ ਤਾਂ ਵਿਕਾਸ ਕਰਵਾਉਣ 'ਚ ਨਾਕਾਮਯਾਬ ਰਹੇ ਹਨ। ਹੁਣ ਆਪਣਾ ਸੂਬਾ ਛੱਡ ਕੇ ਦੂਸਰੇ ਸੂਬਿਆਂ ਵਿਚ ਜਾ ਰਹੇ ਹਨ ਇਹ ਗੱਲ ਦਿੱਲੀ ਦੇ ਹਿੱਤ ਵਿਚ ਨਹੀਂ ਹੈ।
ਭੁਪਿੰਦਰ ਸਿੰਘ ਹੁੱਡਾ ਦੀ ਰਥ ਯਾਤਰਾ ਦੌਬਾਰਾ ਸ਼ੁਰੂ ਹੋਣ 'ਤੇ ਸੁਭਾਸ਼ ਬਰਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਆਪਣਾ ਮਾਮਲਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਆਪਣਾ ਪ੍ਰੋਗਰਾਮ ਬਣਾਉਂਦੇ ਹਨ। ਇਹ ਤਾਂ ਪੂਰਾ ਹਰਿਆਣਾ ਜਾਣਦਾ ਹੈ ਕਿ ਕਿਸ ਤਰ੍ਹਾਂ ਨਾਲ ਕਾਂਗਰਸ ਸਰਕਾਰ ਧੜੇਬਾਜ਼ੀ ਵਿਚ ਵੰਡੀ ਹੋਈ ਹੈ। ਇਸ ਪਾਰਟੀ ਦੇ 4-5 ਧੜੇ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਧੜੇਬਾਜ਼ੀ ਜਨਤਾ ਕੋਲੋਂ ਲੁਕੀ ਹੋਈ ਨਹੀਂ ਹੈ। ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਜਨਤਾ ਨੂੰ ਕਾਂਗਰਸ ਬਾਰੇ ਸਭ ਕੁਝ ਪਤਾ ਹੈ।
ਸੁਭਾਸ਼ ਬਰਾਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਿਆਣੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ ਹੈ। ਸੂਬੇ ਦੇ ਵਿਕਾਸ ਲਈ ਜ਼ਿਲਾ ਮੁੱਖ ਦਫਤਰ 'ਚ ਪਹਿਲਾਂ ਤਾਂ ਪ੍ਰੋਗਰਾਮ ਕੀਤੇ ਗਏ, ਉਸ ਤੋਂ ਬਾਅਦ ਪੂਰੇ ਸੂਬੇ ਦੀ ਵਿਧਾਨ ਸਭਾ ਵਿਚ ਗਏ ਫਿਰ ਕਾਰਜਕਰਤਾਵਾਂ ਨੂੰ ਮਿਲੇ ਅਤੇ ਵਿਕਾਸ ਦੇ ਕੰਮਾਂ ਦਾ ਬਾਰੇ ਚਰਚਾ ਕੀਤੀ, ਸਮੇਂ-ਸਮੇਂ 'ਤੇ ਮੁੱਖ ਮੰਤਰੀ ਚਰਚਾ ਕਰਦੇ ਰਹੇ ਅਤੇ ਜਾਇਜ਼ਾ ਲੈਂਦੇ ਰਹਿੰਦੇ ਹਨ। ਇਹ ਬੈਠਕ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਹੀ ਕੀਤੀ ਜਾਂਦੀ ਹੈ।
ਵਿਧਾਇਕਾਂ ਦੇ ਰਿਪੋਰਟ ਕਾਰਡ ਨੂੰ ਲੈ ਕੇ ਸੁਭਾਸ਼ ਬਰਾਲਾ ਨੇ ਕਿਹਾ ਕਿ ਵਿਧਾਇਕਾਂ ਨੇ ਬਹੁਤ ਸਾਰੇ ਕੰਮ ਕਰਵਾਏ ਹਨ, ਕਈ ਵਾਰ ਕੰਮ ਰਹਿ ਜਾਂਦੇ ਹਨ। ਕੁਝ ਕੰਮ ਵਿਧਾਇਕਾਂ ਦੀ ਸੂਚੀ ਵਿਚ ਹੀ ਨਹੀਂ ਆਉਂਦੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਵਿਧਾਇਕਾਂ ਕੋਲੋਂ ਕੰਮ ਰਹਿ ਜਾਂਦਾ ਹੈ ਤਾਂ ਉਸਨੂੰ ਲੈ ਕੇ ਬੈਠਕ ਕਰਵਾਈ ਜਾਂਦੀ ਹੈ। ਹੁਣ ਤੱਕ 12 ਜ਼ਿਲਿਆਂ ਦੀ ਬੈਠਕ ਕੀਤੀ ਗਈ ਹੈ ਜਿਸ ਦੇ ਚੰਗੇ ਨਤੀਜੇ ਨਿਕਲੇ ਹਨ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਹੋਰ ਵਧੀਆ ਨਤੀਜੇ ਨਿਕਲਣਗੇ। ਆਉਣ ਵਾਲੇ ਸਮੇਂ ਵਿਚ ਇਨ੍ਹਾਂ ਬੈਠਕਾਂ ਵਿਚ ਚੰਗੀਆਂ-ਚੰਗੀਆਂ ਯੋਜਨਾਵਾਂ ਨਿਕਲ ਕੇ ਸਾਹਮਣੇ ਆਉਣਗੀਆਂ।
ਸੁਭਾਸ਼ ਬਰਾਲਾ ਨੇ ਅੱਜ ਦੀ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬੈਠਕ ਵਿਚ ਸਾਰੇ ਮੰਤਰੀ ਅਤੇ ਵਿਧਾਇਕ ਦਲ ਮੌਜੂਦ ਸਨ। ਇਸ ਬੈਠਕ ਵਿਚ ਆਉਣ ਵਾਲੇ ਪ੍ਰੋਗਰਾਮਾਂ ਦੀ ਯੋਜਨਾ ਅਤੇ ਰਚਨਾ 'ਤੇ ਚਰਚਾ ਕੀਤੀ ਗਈ। 6 ਅਪਰੈਲ ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ, 8 ਅਪਰੈਲ ਨੂੰ ਕਾਰੋਬਾਰੀ ਕਾਨਫਰੰਸ ਹੈ। ਅੱਜ ਦੀ ਬੈਠਕ ਵਿਚ ਜਿਹੜੇ ਵਿਧਾਇਕ ਮੌਜੂਦ ਨਾ ਹੋ ਸਕੇ ਸਨ ਉਨ੍ਹਾਂ ਨੂੰ ਲੈ ਕੇ ਸੁਭਾਸ਼ ਬਰਾਲਾ ਨੇ ਕਿਹਾ ਕਿ ਦੋ ਵਿਧਾਇਕ ਇਸ ਬੈਠਕ ਵਿਚ ਮੌਜੂਦ ਨਹੀਂ ਸਨ।
ਆਮ ਆਦਮੀ ਪਾਰਟੀ ਦੀ ਰੈਲੀ ਬਾਰੇ ਸੁਭਾਸ਼ ਬਰਾਲਾ ਨੇ ਕਿਹਾ ਕਿ ਉਸਦੀ ਰੈਲੀ ਦਾ ਜੋ ਹਾਲ ਹੋਇਆ ਹੈ ਉਹ ਪੂਰੇ ਹਰਿਆਣੇ ਨੇ ਦੇਖਿਆ ਹੈ। ਇਸ 'ਤੇ ਜ਼ਿਆਦਾ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਹੈ। ਹਰਿਆਣੇ ਦੀ ਜਨਤਾ ਕੇਜਰੀਵਾਲ ਅਤੇ ਉਸਦੀ ਪਾਰਟੀ ਨੂੰ ਘਾਹ ਪਾਉਣ ਵਾਲੀ ਨਹੀਂ ਹੈ। ਉਸਨੇ ਆਪਣੀ ਰੈਲੀ ਲਈ ਕਿਰਾਏ ਦੇ ਲੋਕ ਇਕੱਠੇ ਕੀਤੇ ਸਨ। ਮੀਡੀਆ ਸਾਹਮਣੇ ਕਿਰਾਏ ਦੇ ਲੋਕਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਉਸਦੇ ਚੱਲਣ ਵਾਲੇ ਕਾਰਨਾਮੇ ਕਿਸੇ ਕੋਲੋਂ ਲੁਕੇ ਨਹੀਂ ਹਨ।
ਸਾਂਬਾ 'ਚ ਸ਼ਹੀਦਾਂ ਦੀ ਯਾਦ 'ਚ ਤਿਰੰਗਾ ਲੈ ਕੇ ਸੜਕਾਂ 'ਤੇ ਉਤਰੇ ਨੌਜਵਾਨ
NEXT STORY