ਮਹੋਬਾ– ਮਹੋਬਾ ਜ਼ਿਲ੍ਹੇ ਦੇ ਅਜਨਰ ਖੇਤਰ ’ਚ ਬੁੱਧਵਾਰ ਨੂੰ ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ ਖੂਨੀ ਸ਼ੰਘਰਸ਼ ’ਚ ਬਦਲ ਗਿਆ ਜਿਸ ਵਿਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਏ.ਐੱਸ.ਪੀ. ਰਜਿੰਦਰ ਕੁਮਾਰ ਗੌਤਮ ਨੇ ਦੱਸਿਆ ਕਿ ਅਜਨਰ ਥਾਣਾ ਖੇਤਰ ਦੇ ਅਕੌਨੀ ਪਿੰਡ ’ਚ ਬੁੱਧਵਾਰ ਨੂੰ ਜ਼ਮੀਨ ਨੂੰ ਲੈ ਕੇ ਵਿਵਾਦ ’ਚ ਦੋ ਪੱਖਾਂ ’ਚ ਡਾਂਗਾਂ-ਸੋਟੇ ਚੱਲੇ। ਇਸ ਲੜਾਈ ’ਚ ਸੱਟ ਲੱਗਣ ਨਾਲ ਜੈਹਿੰਦ ਅਤੇ ਸ਼ੰਭੂ (ਦੋਵਾਂ ਦੀ ਉਮਰ 65-70 ਸਾਲ ਦੇ ਵਿਚਕਾਰ ਹੈ) ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਗੰਭੀਰ ਰੂਪ ਨਾਲ ਜ਼ਖਮੀ ਇਕ ਵਿਅਕਤੀ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਕੁਲਪਹਾੜ ਦੇ ਪੁਲਸ ਅਧਿਕਾਰੀ ਤੇਜਬਹਾਦੁਰ ਸਿੰਘ ਨੇ ਦੱਸਿਆ ਕਿ ਇਸ ਸਿਲਸਿਲੇ ’ਚ ਦੋਹਾਂ ਪੱਖਾਂ ਨੇ ਐੱਫ.ਆਈ.ਆਰ. ਦਰਜ ਕਰਵਾਈ ਹੈ ਜਿਸ ਦੇ ਆਧਾਰ ’ਤੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਸੀ.ਓ. ਨੇ ਦੱਸਿਆ ਕਿ ਪੁਲਸ ਅਧਿਕਾਰੀ ਅਤੇ ਏ.ਐੱਸ.ਪੀ. ਨੇ ਵੀ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ, ਦੋਵਾਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਭਾਰਤੀ ਫ਼ੌਜ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ 'ਚ ਲਗਾਇਆ ਮੁਫ਼ਤ ਮੈਡੀਕਲ ਕੈਂਪ
NEXT STORY