ਬਾਰਾਮੂਲਾ- ਉੱਤਰੀ ਕਸ਼ਮੀਰ ਦੇ ਪੁਰਾਣੇ ਸ਼ਹਿਰ ਬਾਰਾਮੂਲਾ 'ਚ ਹਾਲ ਹੀ ਭਾਰਤੀ ਫ਼ੌਜ ਦੇ ਜਵਾਨਾਂ ਨੇ ਇੱਥੇ ਰਹਿਣ ਵਾਲੇ ਲੋਕਾਂ ਲਈ ਮੈਡੀਕਲ ਕੈਂਪ ਲਗਾਇਆ। ਇਸ ਕੈਂਪ 'ਚ ਫ਼ੌਜ ਨੇ ਇੱਥੋਂ ਦੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ। ਫ਼ੌਜ ਨੇ ਰੋਟਰੀ ਕਲੱਬ ਪੁਣੇ ਅਤੇ ਬਾਰਡਰਲੈੱਸ ਵਰਲਡ ਫਾਊਂਡੇਸ਼ਨ ਦੇ ਸਹਿਯੋਗ ਨਾਲ 'ਸਦਭਾਵਨਾ ਮੈਡੀਕਲ ਕੈਂਪ' ਦਾ ਆਯੋਜਨ ਕੀਤਾ। ਕੈਂਪ 'ਚ ਸੈਂਕੜੇ ਦੀ ਗਿਣਤੀ 'ਚ ਲੋਕਾਂ ਦੀ ਸਿਹਤ ਦੀ ਡਾਕਟਰ ਵਲੋਂ ਜਾਂਚ ਕੀਤੀ ਗਈ ਅਤੇ ਲੋਕਾਂ 'ਚ ਦਵਾਈਆਂ ਵੀ ਵੰਡੀਆਂ ਗਈਆਂ।
ਰੋਟਰੀ ਕਲੱਬ ਆਫ਼ ਪੁਣੇ ਦੇ ਚੇਅਰਮੈਨ ਅਤੇ ਆਯੋਜਕ ਸੁਦਰਸ਼ਨ ਨਾਤੂ ਨੇ ਕਿਹਾ ਕਿ ਉਹ 17 ਮੈਂਬਰੀ ਟੀਮ ਦਾ ਹਿੱਸਾ ਹਨ। ਜੰਮੂ ਕਸ਼ਮੀਰ 'ਚ ਮੈਡੀਕਲ ਕੈਂਪ ਦਾ ਚੌਥਾ ਦਿਨ ਹੈ। ਅੱਖਾਂ ਦੇ ਸਰਜਨ ਡਾ. ਅਨੁਸ਼੍ਰੀ ਗੋਸਵਾਮੀ ਨੇ ਕਿਹਾ,''ਪ੍ਰਤੀਕਿਰਿਆ ਬਹੁਤ ਚੰਗੀ ਸੀ। ਦਵਾਈਆਂ ਦਿੱਤੀਆਂ ਗਈਆਂ ਅਤੇ ਜਿਨ੍ਹਾਂ ਨੂੰ ਚਸ਼ਮੇ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਮੁਫ਼ਤ ਚਸ਼ਮਾ ਦਿੱਤਾ ਗਿਆ। ਅਸੀਂ ਬਹੁਤ ਖੁਸ਼ ਹਾਂ।'' ਇਕ ਬਹੁਤ ਚੰਗੀ ਪਹਿਲ ਅਤੇ ਜਨਤਾ ਲਈ ਬਹੁਤ ਫ਼ਾਇਦੇਮੰਦ ਹੈ। ਇਸ ਤਰ੍ਹਾਂ ਦੇ ਕੈਂਪ ਪੂਰੀ ਘਾਟੀ 'ਚ ਲੱਗਣੇ ਚਾਹੀਦੇ ਹਨ।''
ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਹੋਏ ਕੋਰੋਨਾ ਪਾਜ਼ੇਟਿਵ
NEXT STORY