ਮੁੰਬਈ- ਮੁੰਬਈ ਮਹਾ ਨਗਰਪਾਲਿਕਾ ਦੇ ਸਹਿ ਕਮਿਸ਼ਨਰ ਰਮੇਸ਼ ਪਵਾਰ ਨੇ ਅੱਜ ਯਾਨੀ ਬੁੱਧਵਾਰ ਨੂੰ ਬਜਟ ਪੜ੍ਹਦੇ ਸਮੇਂ ਸੈਨੀਟਾਈਜ਼ਰ ਨੂੰ ਪਾਣੀ ਸਮਝ ਕੇ ਪੀ ਲਿਆ। ਸ਼ੁੱਕਰ ਹੈ ਕਿ ਇਸ ਘਟਨਾ 'ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਜਿਵੇਂ ਹੀ ਉਨ੍ਹਾਂ ਨੂੰ ਆਪਣੀ ਗਲਤੀ ਸਮਝ 'ਚ ਆਈਆਂ, ਉਨ੍ਹਾਂ ਨੇ ਤੁਰੰਤ ਪਾਣੀ ਦੀ ਬੋਤਲ ਲੈ ਕੇ ਮੂੰਹ ਸਾਫ਼ ਕੀਤਾ।
ਬੀ.ਐੱਮ.ਸੀ. 'ਚ ਇਹ ਘਟਨਾ ਉਦੋਂ ਵਾਪਰੀ, ਜਦੋਂ ਰਮੇਸ਼ ਪਵਾਰ ਸਿੱਖਿਆ ਬਜਟ ਪੇਸ਼ ਕਰ ਰਹੇ ਸਨ। ਹਾਲਾਂਕਿ ਇਸ ਬਜਟ ਨੂੰ ਐਡੀਸ਼ਨਲ ਕਮਿਸ਼ਨਰ ਸਲਿਲ ਵਲੋਂ ਪੇਸ਼ ਕੀਤਾ ਜਾਣਾ ਸੀ ਪਰ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਰਮੇਸ਼ ਪਵਾਰ ਇਹ ਬਜਟ ਪੜ੍ਹਨ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਿਆਸ ਲੱਗੀ ਤਾਂ ਉਨ੍ਹਾਂ ਨੇ ਸੈਨੀਟਾਈਜ਼ਰ ਦੀ ਬੋਤਲ ਨੂੰ ਪਾਣੀ ਦੀ ਬੋਤਲ ਸਮਝ ਕੇ ਚੁੱਕ ਲਿਆ ਅਤੇ ਪੀਣ ਲੱਗੇ। ਫਿਲਹਾਲ ਰਮੇਸ਼ ਪਵਾਰ ਦੀ ਸਿਹਤ ਬਿਲਕੁੱਲ ਸਹੀ ਹੈ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਪੋਲੀਓ ਦੀ ਦਵਾਈ ਪਿਲਾਉਣ ਦੌਰਾਨ ਆਂਗਨਵਾੜੀ ਵਰਕਰਾਂ ਨੇ 12 ਬੱਚਿਆਂ ਨੂੰ ਸੈਨੀਟਾਈਜ਼ਰ ਪਿਲਾ ਦਿੱਤਾ ਸੀ। ਇਸ ਘਟਨਾ ਦੇ ਤੁਰੰਤ ਬਾਅਦ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਇਲਾਜ ਤੋਂ ਬਾਅਦ ਠੀਕ ਹੋਈ ਸੀ।
ਸਦਨ 'ਚ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਮੈਂਬਰ : ਵੈਂਕਈਆ ਨਾਇਡੂ
NEXT STORY