ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਧੌਲਾ ਕੁਆਂ ਇਲਾਕੇ ਵਿੱਚ ਬੀਤੇ ਦਿਨ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ (ਨੌਰਥ ਬਲਾਕ) ਵਿੱਚ ਡਿਪਟੀ ਸੈਕਟਰੀ ਵਜੋਂ ਤਾਇਨਾਤ ਨਵਜੋਤ ਸਿੰਘ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ BMW ਕਾਰ, ਜਿਸ ਨੂੰ ਔਰਤ ਚਲਾ ਰਹੀ ਸੀ, ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਨਵਜੋਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਹਨਾਂ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੈ, ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : '25 ਬੱਚੇ ਪੈਦਾ ਕਰੋ, ਫਿਰ ਤਿੰਨ ਤਲਾਕ!', ਸਵਾਮੀ ਰਾਮਭਦਰਚਾਰੀਆ ਦੇ ਵਿਵਾਦਪੂਰਨ ਬਿਆਨ 'ਤੇ ਭਾਰੀ ਹੰਗਾਮਾ

ਹਾਦਸੇ ਦੀ ਵੀਡੀਓ ਆਈ ਸਾਹਮਣੇ
ਬੀਤੇ ਦਿਨ ਵਾਪਰੇ ਇਸ ਹਾਦਸੇ ਦੀ ਇੱਕ ਭਿਆਨਕ ਵੀਡੀਓ ਸਾਹਮਣੇ ਆਈ, ਜਿਸ ਨੇ ਸਭ ਦੇ ਦੋਸ਼ ਉੱਡਾ ਦਿੱਤੇ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਨਵਜੋਤ ਸਿੰਘ ਦੀ ਬਾਈਕ ਨਾਲ ਟਕਰਾਉਣ ਤੋਂ ਬਾਅਦ BMW ਕਾਰ ਪਲਟ ਗਈ। ਨਵਜੋਤ ਸਿੰਘ ਦੀ ਬਾਈਕ ਕਾਰ ਹੇਠਾਂ ਆ ਕੇ ਚਕਨਾਚੂਰ ਹੋ ਗਈ। ਨਵਜੋਤ ਅਤੇ ਉਸਦੀ ਪਤਨੀ ਸੜਕ 'ਤੇ ਖੂਨ ਨਾਲ ਲੱਥਪਥ ਹੋਏ ਪਏ ਸਨ। ਇਸ ਹਾਦਸੇ ਤੋਂ ਬਾਅਦ ਲੋਕ ਉਕਤ ਸਥਾਨ 'ਤੇ ਪਹੁੰਚੇ, ਜਿਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਮੁਤਾਬਕ ਜਿਸ ਵੈਨ ਵਿੱਚ ਨਵਜੋਤ ਨੂੰ ਹਸਪਤਾਲ ਲਿਜਾਇਆ ਗਿਆ ਸੀ, ਉਹ ਅਸਲ ਵਿੱਚ ਇੱਕ ਮਾਲ ਢੋਆ-ਢੁਆਈ ਵਾਲੀ ਸੀ।
ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਪਰਿਵਾਰ ਅਤੇ ਪੁੱਤਰ ਨੇ ਲਾਏ ਗੰਭੀਰ ਦੋਸ਼
ਦੂਜੇ ਪਾਸੇ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਲੋਂ ਗੰਭੀਰ ਦੋਸ਼ ਲਗਾਏ ਗਏ। ਮ੍ਰਿਤਕ ਦੇ ਪੁੱਤਰ ਨਵਨੂਰ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸਦੇ ਪਿਤਾ ਨੂੰ ਕਿਸੇ ਵੱਡੇ ਸੁਪਰਸਪੈਸ਼ਲਿਟੀ ਹਸਪਤਾਲ ਜਾਂ ਏਮਜ਼ ਵਰਗੇ ਸੰਸਥਾਨ ਵਿੱਚ ਲਿਜਾਣ ਦੀ ਬਜਾਏ 20 ਕਿਲੋਮੀਟਰ ਦੂਰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਜ਼ਰੂਰੀ ਸਹੂਲਤਾਂ ਉਪਲਬਧ ਨਹੀਂ ਸਨ। ਉਹਨਾਂ ਕਿਹਾ ਕਿ ਉਸਦੇ ਪਾਪਾ ਨੂੰ ਐਂਬੂਲੈਂਸ ਦੀ ਬਜਾਏ ਡਿਲੀਵਰੀ ਵੈਨ ਵਿੱਚ ਲਿਜਾਇਆ ਗਿਆ ਅਤੇ ਸਹੀ ਇਲਾਜ ਨਾ ਹੋਣ ਕਾਰਨ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : IMD ਦੀ ਵੱਡੀ ਭਵਿੱਖਬਾਣੀ: ਇਨ੍ਹਾਂ 18 ਜ਼ਿਲ੍ਹਿਆਂ 'ਚ 5 ਦਿਨ ਗਰਜ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ!

ਟੱਕਰ ਮਾਰੀ ਔਰਤ ਕੌਣ ਸੀ
ਦਿੱਲੀ ਪੁਲਸ ਮੁਤਾਬਕ ਡਿਪਟੀ ਸੈਕਟਰੀ ਨਵਜੋਤ ਸਿੰਘ ਨੂੰ ਟੱਕਰ ਮਾਰਨ ਵਾਲੀ ਔਰਤ ਦਾ ਨਾਮ ਗਗਨਪ੍ਰੀਤ ਕੌਰ ਹੈ, ਜੋ ਗੁਰੂਗ੍ਰਾਮ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਗਗਨਪ੍ਰੀਤ ਕੌਰ ਦਾ ਪਤੀ ਪਰੀਕਸ਼ਿਤ ਕੱਕੜ ਵੀ ਕਾਰ ਵਿੱਚ ਮੌਜੂਦ ਸੀ। ਬਾਈਕ ਨਾਲ ਭਿਆਨਕ ਟੱਕਰ ਹੋਣ ਤੋਂ ਬਾਅਦ BMW ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਡਿਵਾਈਡਰ ਨਾਲ ਟਕਰਾਉਂਦੀ ਹੋਈ ਪਲਟ ਗਈ। ਇਸ ਦੌਰਾਨ ਗਗਨਪ੍ਰੀਤ ਕਾਰ ਵਿੱਚ ਫਸ ਗਈ ਪਰ ਉਸਦਾ ਪਤੀ ਪਰੀਕਸ਼ਿਤ ਬਾਹਰ ਆ ਗਿਆ। ਨਵਜੋਤ ਦੀ ਬਾਈਕ ਉਸ ਦੀ ਕਾਰ ਹੇਠਾਂ ਫੱਸ ਗਈ, ਜਿਸ ਨਾਲ ਉਸ ਦੇ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਸਵੇਰੇ ਅਲਾਰਮ ਨਾਲ ਉੱਠਦੇ ਹੋ ਤਾਂ ਸਾਵਧਾਨ! ਅਧਿਐਨ 'ਚ ਹੋਇਆ ਹੈਰਾਨੀਜਨਕ ਖੁਲਾਸਾ



ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
No petrol : ਖਤਮ ਹੋ ਗਿਆ ਪੈਟਰੋਲ ! ਬੂੰਦ-ਬੂੰਦ ਲਈ ਇੱਧਰ-ਉੱਧਰ ਭਟਕ ਰਹੇ ਲੋਕ
NEXT STORY