ਨਵੀਂ ਦਿੱਲੀ- ਬੋਰਡ ਦੀ ਪ੍ਰੀਖਿਆ ਚੱਲ ਰਹੀ ਹੈ ਅਤੇ ਅਜਿਹੇ 'ਚ ਕਈ ਵਿਦਿਆਰਥੀ ਪੇਪਰਾਂ 'ਚ ਨੰਬਰ ਲੈਣ ਲਈ ਅਜੀਬੋਗਰੀਬ ਤਰੀਕਾ ਅਪਣਾਉਂਦੇ ਹਨ। ਕੋਈ ਆਂਸਰ ਸ਼ੀਟ (ਉੱਤਰ ਪੱਤਰੀ) 'ਤੇ ਨੋਟ ਚਿਪਕਾ ਦਿੰਦਾ ਹੈ ਤਾਂ ਕੋਈ ਕਾਪੀ ਚੈਕਰ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਦਾ ਹੈ। ਅਜਿਹੀ ਹੀ ਇਕ ਆਂਸਰ ਸ਼ੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਦਿਆਰਥਣ ਨੇ ਪੇਪਰ ਚੈਕਰ ਲਈ ਕੁਝ ਭਾਵੁਕ ਲਾਈਨਾਂ ਲਿਖੀਆਂ ਹਨ ਪਰ ਅਧਿਆਪਕ ਨੇ ਉਸ ਨੂੰ ਨੰਬਰ ਦੇਣ ਦੀ ਬਜਾਏ ਲਾਲ ਪੈੱਨ ਨਾਲ ਪੇਪਰ 'ਤੇ ਚੱਕਰ ਲਗਾ ਦਿੱਤਾ। ਦਰਅਸਲ, ਵਿਦਿਆਰਥਣ ਨੇ ਪੇਪਰ ਦੀ ਅੰਸਰ ਸ਼ੀਟ 'ਚ ਲਿਖਿਆ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਪੜ੍ਹਾਈ ਨਹੀਂ ਕਰ ਸਕੀ। ਵਿਦਿਆਰਥਣ ਨੇ ਅਧਿਆਪਕ ਨੂੰ ਅਪੀਲ ਕੀਤੀ ਕਿ ਉਹ ਉਸਨੂੰ ਪਾਸ ਕਰ ਦੇਣ।
ਪਾਸ ਕਰਨ ਲਈ ਵਿਦਿਆਰਥਣ ਨੇ ਅਧਿਆਪਕ ਨੂੰ ਕੀਤੀ ਅਪੀਲ
ਵਿਦਿਆਰਥਣ ਨੇ ਪੇਪਰ ਚੈਕਰ ਨੂੰ ਪਾਸ ਕਰਨ ਦੀ ਅਪੀਲ ਕਰਦੇ ਹੋਏ ਆਪਣੀ ਆਂਸਰ ਸ਼ੀਟ ਵਿੱਚ ਲਿਖਿਆ ਸੀ - "ਹੈਲੋ ਮੈਡਮ ਜਾਂ ਸਰ, ਮੇਰਾ ਨਾਮ ਜੋਤੀ ਹੈ। ਕਿਰਪਾ ਕਰਕੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੇ ਲਈ ਇਹ ਕਹਿਣਾ ਬਹੁਤ ਜ਼ਰੂਰੀ ਹੈ। ਮੈਂ ਜਾਣਦੀ ਹਾਂ ਕਿ ਤੁਸੀਂ ਸਾਰੇ ਮੇਰੀ ਗੱਲ 'ਤੇ ਯਕੀਨ ਨਹੀਂ ਕਰੋਗੇ। ਸਰ, ਮੇਰੇ ਪਿਤਾ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਕਾਰਨ ਮੈਂ ਕੁਝ ਪੜ੍ਹਾਈ ਨਹੀਂ ਕਰ ਸਕੀ। ਉਸ ਦੇ ਨਾਲ ਹੀ, ਮੈਂ ਠੀਕ ਨਹੀਂ ਹਾਂ, ਫਿਰ ਵੀ ਮੈਂ ਪ੍ਰੀਖਿਆ ਦੇਣ ਲਈ ਆਈ ਹਾਂ। ਕਿਰਪਾ ਕਰਕੇ ਸਰ ਮੈਨੂੰ ਨੰਬਰ ਦੇ ਦਿਓ। ਮੇਰੀ ਹਾਲਤ ਬਹੁਤ ਖਰਾਬ ਹੈ। ਉਮੀਦ ਹੈ ਤੁਸੀਂ ਸਮਝੋਗੇ ਸਰ।"
ਪੇਪਰ 'ਚ ਲਿਖੀਆਂ ਪਿਆਰ ਵਾਲੀਆਂ ਗੱਲਾਂ
ਉਥੇ ਹੀ ਸਾਇੰਸ ਦੇ ਪੇਪਰ 'ਚ ਇਕ ਸਵਾਲ ਦੇ ਜਵਾਬ 'ਚ ਵਿਦਿਆਰਥਣ ਨੇ ਪਿਆਰ ਦੀਆਂ ਗੱਲਾਂ ਲਿਖ ਦਿੱਤੀਆਂ। ਪੇਪਰ ਵਿੱਚ ਪੁੱਛਿਆ ਗਿਆ ਸਵਾਲ ਇਹ ਸੀ ਕਿ ਓਮਿਕ ਅਤੇ ਗੈਰ-ਓਮਿਕ ਤੱਤ ਕੀ ਹਨ? ਸਵਾਲ ਦਾ ਜਵਾਬ ਦਿੰਦੇ ਹੋਏ ਵਿਦਿਆਰਥਣ ਨੇ ਲਿਖਿਆ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਪਿਆਰ ਜਲਦੀ ਨਹੀਂ ਹੁੰਦਾ ਪਰ ਜਦੋਂ ਹੁੰਦਾ ਹੈ ਤਾਂ ਬਹੁਤ ਜ਼ਬਰਦਸਤ ਹੁੰਦਾ ਹੈ, ਤਾਂ ਇਸ ਲਈ ਇਸਨੂੰ ਅਣ-ਓਮਿਕ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥਣ ਨੇ ਲਿਖਿਆ ਕਿ ਜੋ ਵੀ ਮੇਰਾ ਪੇਪਰ ਚੈੱਕ ਕਰੇਗਾ, ਕਿਰਪਾ ਕਰਕੇ ਮੈਨੂੰ ਚੰਗੇ ਨੰਬਰ ਦੇਵੇ। ਜਿਸ ਕਾਰਨ ਮੈਂ ਹੋਰ ਦਲੇਰ ਕੁੜੀ ਬਣਾਂਗੀ। ਤੁਸੀਂ ਨਹੀਂ ਜਾਣਦੇ ਕਿ ਮੈਂ ਸਿਰ 'ਤੇ ਸੱਟ ਲੱਗਣ ਕਾਰਨ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਸਕੀ।
ਕੇਰਲ ’ਚ ਇਕ ਵਿਅਕਤੀ ਨੇ ਮਹਿਲਾ ਮਿੱਤਰ ਨੂੰ ਜ਼ਿੰਦਾ ਸਾੜਿਆ
NEXT STORY