ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ 'ਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ 'ਚ ਰੁੜੇ 2 ਫ਼ੌਜੀਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਦੋਵੇਂ ਜਵਾਨ ਸੁਰਾਨਕੋਟ ਇਲਾਕੇ 'ਚ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ ਅਤੇ ਇਸ ਦੌਰਾਨ ਉਹ ਤੇਜ਼ ਵਹਾਅ 'ਚ ਰੁੜ੍ਹ ਗਏ। ਅਧਿਕਾਰੀਆਂ ਅਨੁਸਾਰ, ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਸ਼ਨੀਵਾਰ ਰਾਤ ਡੋਗਰਾ ਨਾਲੇ ਤੋਂ ਕੱਢ ਲਈ ਗਈ, ਜਦੋਂ ਕਿ ਲਾਂਸ ਨਾਇਕ ਤੇਲੁ ਰਾਮ ਦੀ ਮ੍ਰਿਤਕ ਦੇਹ ਐਤਵਾਰ ਬਰਾਮਦ ਹੋਈ।
ਇਹ ਵੀ ਪੜ੍ਹੋ : ਚਾਰ ਧਾਮ ਯਾਤਰਾ 'ਤੇ ਆਏ ਸ਼ਰਧਾਲੂਆਂ ਨਾਲ ਭਰੀ ਗੱਡੀ ਗੰਗਾ ਨਦੀ 'ਚ ਡਿੱਗੀ, ਰੈਸਕਿਊ ਆਪ੍ਰੇਸ਼ਨ ਜਾਰੀ
ਦੋਵੇਂ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਫ਼ੌਜ ਨੇ ਕਿਹਾ ਕਿ ਹਾਦਸੇ ਦੇ ਸਮੇਂ ਜਵਾਨ ਖੇਤਰ 'ਚ ਗਸ਼ਤ ਲਗਾ ਰਹੇ ਸਨ। ਗਸ਼ਤੀ ਦਸਤੇ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਨੇ ਲਾਂਸ ਨਾਇਕ ਤੇਲੁ ਰਾਮ ਨੂੰ ਬਚਾਉਣ ਦੀ ਕੋਸ਼ਿਸ਼ 'ਚ ਆਪਣੀ ਜਾਨ ਗੁਆ ਦਿੱਤੀ।'' ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਨਾਇਬ ਸੂਬੇਦਾਰ ਸਿੰਘ ਤਰਨਤਾਰਨ ਅਤੇ ਲਾਂਸ ਨਾਇਕ ਹੁਸ਼ਿਆਰਪੁਰ ਦੇ ਵਾਸੀ ਹਨ।
ਇਹ ਵੀ ਪੜ੍ਹੋ : ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ, ਖ਼ਰਾਬ ਮੌਸਮ ਕਾਰਨ ਤਿੰਨ ਦਿਨਾਂ ਤੋਂ ਸੀ ਮੁਲਤਵੀ
ਹਰਿਆਣਾ ਦੀਆਂ ਖਾਪ ਪੰਚਾਇਤਾਂ ਨਸ਼ੇ ਖ਼ਿਲਾਫ਼ ਚਲਾ ਰਹੀਆਂ ਹਨ ਜਾਗਰੂਕਤਾ ਮੁਹਿੰਮ
NEXT STORY