ਬੰਦਾ (ਯੂਪੀ) : ਚਿਤਰਕੂਟ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਝਾਂਸੀ-ਮਿਰਜ਼ਾਪੁਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਰੋਡਵੇਜ਼ ਬੱਸ ਅਤੇ ਇੱਕ ਬੋਲੈਰੋ ਗੱਡੀ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਰੂਹ ਕੰਬਾਊ ਹਾਦਸੇ ਵਿਚ ਤਿੰਨ ਭਰਾਵਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ : ਸਸਤਾ ਹੋਇਆ LPG ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਚਿੱਤਰਕੂਟ ਦੇ ਪੁਲਸ ਸੁਪਰਡੈਂਟ (ਐਸਪੀ) ਅਰੁਣ ਕੁਮਾਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੇਰ ਰਾਤ ਝਾਂਸੀ-ਮਿਰਜ਼ਾਪੁਰ ਰਾਸ਼ਟਰੀ ਰਾਜਮਾਰਗ 'ਤੇ ਖੋਹ ਪਿੰਡ ਦੇ ਨੇੜੇ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ (ਰੋਡਵੇਜ਼) ਦੀ ਬੱਸ ਅਤੇ ਇੱਕ ਜੀਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੋਲੈਰੋ ਸਵਾਰ ਮੋਹਿਤ (14), ਉਸਦਾ ਸਕਾ ਭਰਾ ਸੁਭਾਸ਼ (6) ਅਤੇ ਉਨ੍ਹਾਂ ਦਾ ਚਚੇਰਾ ਭਰਾ ਰੋਹਿਤ (24) ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਸ਼ੋਭਾ ਦੇਵੀ (35), ਅਭਿਲਾਸ਼ਾ (15), ਸੰਧਿਆ (8), ਓਮਕਾਰ (10) ਅਤੇ ਰਾਜਾ ਭਈਆ (36) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪ੍ਰਯਾਗਰਾਜ ਦੇ ਸਵਰੂਪ ਰਾਣੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ : ਸਕੂਲੀ ਬੱਚਿਆਂ ਲਈ Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਸਿੰਘ ਨੇ ਦੱਸਿਆ ਕਿ ਰਾਜਾ ਭਈਆ, ਜੋ ਕਿ ਸਦਰ ਕੋਤਵਾਲੀ ਕਰਵੀ ਖੇਤਰ ਦੇ ਪੁਰਵਾ ਦੇ ਗੜ੍ਹੀਵਾ ਮਾਜਰਾ ਕੈਂਪ ਦਾ ਰਹਿਣ ਵਾਲਾ ਹੈ, ਐਤਵਾਰ ਦੁਪਹਿਰ ਨੂੰ ਆਪਣੇ ਪਰਿਵਾਰ ਨਾਲ ਬਹਿਲਪੁਰਵਾ ਥਾਣਾ ਖੇਤਰ ਦੇ ਪਿੰਡ ਆਂਚਵਾੜਾ ਵਿੱਚ ਆਪਣੇ ਸਹੁਰੇ ਘਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਦੇਰ ਰਾਤ ਘਰ ਵਾਪਸ ਆਉਂਦੇ ਸਮੇਂ ਖੋਹ ਪਿੰਡ ਦੇ ਨੇੜੇ ਪ੍ਰਯਾਗਰਾਜ ਵੱਲ ਜਾ ਰਹੀ ਇੱਕ ਬੱਸ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ : ਇੰਤਜ਼ਾਰ ਖ਼ਤਮ! ਅੱਜ ਤੋਂ ਇਨ੍ਹਾਂ ਔਰਤਾਂ ਦੇ ਖ਼ਾਤੇ 'ਚ ਆਉਣਗੇ 2100 ਰੁਪਏ
ਖ਼ੁਸ਼ੀ ਦਾ ਮਾਹੌਲ ਦਹਿਸ਼ਤ 'ਚ ਬਦਲਿਆ: ਬੈਂਕੁਇਟ ਹਾਲ 'ਚ ਲੱਗੀ ਅੱਗ, ਖਾਣਾ ਤੇ ਡਾਂਸ ਛੱਡ ਬਾਹਰ ਨੂੰ ਭੱਜੇ ਲੋਕ
NEXT STORY