ਕੋਲਕਾਤਾ : 'ਦਿ ਡਰਟੀ ਪਿਕਚਰ' ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਕੰਮ ਕਰ ਚੁੱਕੀ ਬੰਗਾਲੀ ਅਭਿਨੇਤਰੀ ਆਰੀਆ ਬੈਨਰਜੀ, ਦੱਖਣੀ ਕੋਲਕਾਤਾ ਸਥਿਤ ਆਪਣੀ ਰਿਹਾਇਸ਼ 'ਤੇ ਸ਼ੁੱਕਰਵਾਰ ਨੂੰ ਮ੍ਰਿਤਕ ਪਾਈ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਵਰਗੀ ਸਿਤਾਰ ਵਾਦਕ ਨਿਖਿਤ ਬੰਦੋਪਾਧਿਆਏ ਦੀ ਬੇਟੀ ਆਰੀਆ ਨੇ 'ਐਲ. ਐੱਸ. ਡੀ. : ਲਵ ਸੈਕਸ ਓਰ ਧੋਖਾ' (2010) ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਸੀ। ਉਸਦੀ ਘਰੇਲੂ ਸਹਾਇਕ ਨੇ ਕਿਹਾ ਆਰੀਆ ਇਕੱਲੀ ਰਹਿੰਦੀ ਸੀ ਅਤੇ ਕਿਸੇ ਨੂੰ ਮਿਲਦੀ ਨਹੀਂ ਸੀ। ਪੁਲਸ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਫਾਰੈਂਸਿਕ ਟੀਮ ਨੇ ਅਭਿਨੇਤਰੀ ਦੇ ਕਮਰੇ 'ਚੋਂ ਨਮੂਨੇ ਇਕੱਠੇ ਕੀਤੇ ਹਨ।
'ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ: ਸਵਦੇਸ਼ੀ mRNA ਵੈਕਸੀਨ ਨੂੰ ਮਿਲੀ ਹਿਊਮਨ ਟ੍ਰਾਇਲ ਦੀ ਮਨਜ਼ੂਰੀ
NEXT STORY