ਤਿਰੂਵਨੰਤਪੁਰਮ : ਕੇਰਲ ਸਕੱਤਰੇਤ ਵਿੱਚ ਬੰਬ ਰੱਖੇ ਜਾਣ ਦੀ ਮੰਗਲਵਾਰ ਸਵੇਰੇ ਧਮਕੀ ਮਿਲਣ ਤੋਂ ਬਾਅਦ ਪੁਲਸ, ਬੰਬ ਨਿਰੋਧਕ ਇਕਾਈ ਅਤੇ ਕੁੱਤਿਆਂ ਦੇ ਦਸਤੇ ਨੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ। ਪੁਲਸ ਵਲੋਂ ਸਕੱਤਰੇਤ ਦੀ ਤਲਾਸ਼ੀ ਲੈਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਇਸ ਮਾਮਲੇ ਦੇ ਸਬੰਧ ਵਿਚ ਛਾਉਣੀ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਧਮਕੀ ਜਾਅਲੀ ਪਾਈ ਗਈ।
ਇਹ ਵੀ ਪੜ੍ਹੋ : 23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ ਉੱਡਣਗੇ ਹੋਸ਼
ਅਧਿਕਾਰੀ ਨੇ ਕਿਹਾ ਕਿ ਇਹ ਧਮਕੀ ਸਵੇਰੇ ਸਟੇਟ ਪ੍ਰੋਟੋਕੋਲ ਅਫਸਰ ਦੀ ਈਮੇਲ ਆਈਡੀ 'ਤੇ ਮਿਲੀ ਸੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਕੁਝ ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ, ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪੂਰਾ ਸਕੱਤਰੇਤ ਖਾਲੀ ਨਹੀਂ ਕਰਵਾਇਆ ਗਿਆ ਪਰ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਹੁਣ ਈਮੇਲ ਦੇ ਸਰੋਤ ਦੀ ਜਾਂਚ ਕਰ ਰਹੀ ਹੈ। ਇਸ ਸਾਲ ਜ਼ਿਲ੍ਹਾ ਕੁਲੈਕਟਰੇਟਾਂ, ਹਵਾਈ ਅੱਡਿਆਂ ਅਤੇ ਅਦਾਲਤਾਂ ਵਿੱਚ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਾਂਚ ਤੋਂ ਬਾਅਦ ਇਹ ਸਾਰੀਆਂ ਧਮਕੀਆਂ ਜਾਅਲੀ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ ਉੱਡਣਗੇ ਹੋਸ਼
NEXT STORY