ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਤਲਾਕਸ਼ੁਦਾ ਔਰਤ ਨੂੰ ਇਸ ਆਧਾਰ ’ਤੇ ਬੱਚਾ ਗੋਦ ਲੈਣ ਦੀ ਆਗਿਆ ਨਾ ਦੇਣਾ ਕਿ ਉਹ ਕੰਮਕਾਜੀ ਹੋਣ ਦੀ ਵਜ੍ਹਾ ਨਾਲ ਬੱਚੇ ’ਤੇ ਨਿੱਜੀ ਰੂਪ ’ਚ ਲੋੜੀਂਦਾ ਧਿਆਨ ਨਹੀਂ ਦੇ ਸਕੇਗੀ, ‘ਮੱਧਕਾਲੀ ਰੂੜੀਵਾਦੀ ਮਾਨਸਿਕਤਾ’ ਨੂੰ ਦਰਸਾਉਂਦਾ ਹੈ। ਅਦਾਲਤ ਨੇ 47 ਸਾਲਾ ਇਕ ਤਲਾਕਸ਼ੁਦਾ ਔਰਤ ਨੂੰ ਉਸ ਦੀ 4 ਸਾਲਾ ਭਣੇਵੀਂ ਨੂੰ ਗੋਦ ਲੈਣ ਦੀ ਇਜਾਜ਼ਤ ਦੇ ਦਿੱਤੀ।
ਜਸਟਿਸ ਗੌਰੀ ਗੋਡਸੇ ਦੀ ਸਿੰਗਲ ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਸਿੰਗਲ ਪੇਰੈਂਟ ਕੰਮਕਾਜੀ ਹੋਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਕਿਸੇ ਸਿੰਗਲ ਪੇਰੈਂਟ ਨੂੰ ਇਸ ਆਧਾਰ ’ਤੇ ਬੱਚਿਆਂ ਨੂੰ ਗੋਦ ਲੈਣ ਲਈ ਅਣਉਚਿਤ ਨਹੀਂ ਮੰਨਿਆ ਜਾ ਸਕਦਾ ਕਿ ਉਹ ਕੰਮਕਾਜੀ ਹੈ। ਹਾਈ ਕੋਰਟ ਨੇ ਪੇਸ਼ੇ ਤੋਂ ਅਧਿਆਪਕਾ ਸ਼ਬਨਮ ਜਹਾਂ ਅੰਸਾਰੀ ਦੀ ਪਟੀਸ਼ਨ ’ਤੇ ਇਹ ਹੁਕਮ ਪਾਸ ਕੀਤਾ। ਅੰਸਾਰੀ ਨੇ ਭੂਸਾਵਲ (ਮਹਾਰਾਸ਼ਟਰ) ਦੀ ਇਕ ਦੀਵਾਨੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ਨੇ ਮਾਰਚ 2022 ’ਚ ਇਕ ਨਾਬਾਲਿਗ ਬੱਚੀ ਨੂੰ ਗੋਦ ਲੈਣ ਦੀ ਉਸ ਦੀ (ਅੰਸਾਰੀ ਦੀ) ਅਰਜੀ ਇਸ ਆਧਾਰ ’ਤੇ ਖਾਰਿਜ ਕਰ ਦਿੱਤੀ ਸੀ ਕਿ ਉਹ ਤਲਾਕਸ਼ੁਦਾ ਅਤੇ ਕੰਮਕਾਜੀ ਔਰਤ ਹੈ।
ਹਿਮਾਚਲ ਪ੍ਰਦੇਸ਼ : ਸ਼ਿਮਲਾ 'ਚ ਜ਼ਮੀਨ ਖਿਸਕਣ ਨਾਲ 2 ਮਜ਼ਦੂਰਾਂ ਦੀ ਮੌਤ
NEXT STORY