ਵਾਸ਼ਿੰਗਟਨ— ਔਸਟੀਓਪੋਰੋਸਿਸ ਅਜਿਹੀ ਬੀਮਾਰੀ ਹੈ, ਜਿਸ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਹੈ, ਜਦਕਿ ਡਬਲਊ. ਐੱਚ. ਓ. ਦੀ ਇਕ ਰਿਪੋਰਟ ਮੁਤਾਬਕ ਇਹ ਬੀਮਾਰੀ ਦੁਨੀਆ ਦੀ ਦੂਸਰੀ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਬੀਮਾਰੀ ਹੈ। ਔਸਟੀਓਪੋਰੋਸਿਸ ਹੱਡੀਆਂ ਦੀ ਮਜ਼ਬੂਤੀ ਅਤੇ ਘਣਤਾ ਨੂੰ ਘੱਟ ਕਰਦੀ ਹੈ, ਜਿਸ ਨਾਲ ਉਹ ਖੋਖਲੀਆਂ ਜਿਹੀਆਂ ਬਣ ਜਾਂਦੀਆਂ ਹਨ।
ਇਹ ਬੀਮਾਰੀ ਇਸ ਲਈ ਵੀ ਖਤਰਨਾਕ ਹੈ ਕਿਉਂਕਿ ਇਸ ਦੀ ਲਪੇਟ 'ਚ ਆਉਣ 'ਤੇ ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਕਈ ਵਾਰ ਸਿਰਫ ਝੁਕਣ ਜਾਂ ਛਿੱਕਣ ਨਾਲ ਵੀ ਫ੍ਰੈਕਚਰ ਹੋ ਜਾਂਦਾ ਹੈ। ਇਸ ਨਾਲ ਜੁੜੇ ਫ੍ਰੈਕਚਰ ਆਮ ਤੌਰ 'ਤੇ ਰੀੜ੍ਹ ਦੀਆਂ ਹੱਡੀਆਂ, ਕਲਾਈ ਅਤੇ ਚੂਲੇ ਦੇ ਹਿੱਸੇ 'ਚ ਹੁੰਦੇ ਹਨ। ਮਰਦਾਂ ਤੋਂ ਜ਼ਿਆਦਾ ਔਰਤਾਂ 'ਚ ਇਸ ਬੀਮਾਰੀ ਦੇ ਚਾਂਸ ਜ਼ਿਆਦਾ ਹੁੰਦੇ ਹਨ।
ਕਿਉਂ ਹੁੰਦੈ ਔਸਟੀਓਪੋਰੋਸਿਸ
* ਉਮਰ ਵਧਣ ਨਾਲ ਹੱਡੀਆਂ ਦਾ ਵਿਕਾਸ ਘੱਟ ਹੋਣ ਲੱਗਦਾ ਹੈ। ਅਜਿਹੇ 'ਚ ਉਹ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਔਸਟੀਓਪੋਰੋਸਿਸ ਦਾ ਖਤਰਾ ਵੱਧ ਜਾਂਦਾ ਹੈ।
* ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਹੱਡੀਆਂ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ, ਇਹੋ ਕਾਰਣ ਹੈ ਕਿ ਉਨ੍ਹਾਂ ਔਸਟੀਓਪੋਰੋਸਿਸ ਹੋਣ ਦੇ ਚਾਂਸ ਵੀ ਜ਼ਿਆਦਾ ਹੁੰਦੇ ਹਨ।
* ਜੇਕਰ ਤੁਹਾਡੇ ਪਰਿਵਾਰ 'ਚ ਕੋਈ ਇਸ ਬੀਮਾਰੀ ਨਾਲ ਪਹਿਲਾਂ ਤੋਂ ਪੀੜਤ ਰਹਿ ਚੁੱਕਾ ਹੈ ਤਾਂ ਸੰਭਵ ਹੈ ਕਿ ਇਹ ਤੁਹਾਡੇ ਜੀਨਸ 'ਚ ਆਇਆ ਹੋਵੇ ਅਤੇ ਤੁਹਾਨੂੰ ਵੀ ਵਧਦੀ ਉਮਰ 'ਚ ਆਪਣੀ ਲਪੇਟ 'ਚ ਲੈ ਲਵੇ।
* ਅਜਿਹੇ ਮਰਦ ਜਾਂ ਔਰਤਾਂ, ਜਿਨ੍ਹਾਂ ਦੀ ਲੰਬਾਈ ਘੱਟ ਹੁੰਦੀ ਹੈ, ਨੂੰ ਔਸਟੀਓਪੋਰੋਸਿਸ ਦਾ ਖਤਰਾ ਵਧ ਰਹਿੰਦਾ ਹੈ।
* ਥਾਇਰਾਇਡ ਅਤੇ ਸੈਕਸ ਹਾਰਮੋਨ 'ਚ ਕਮੀ ਵੀ ਔਸਟੀਓਪੋਰੋਸਿਸ ਦਾ ਖਤਰਾ ਵਧਾਉਂਦੇ ਹਨ।
* ਡਾਈਟ 'ਚ ਕੈਲਸ਼ੀਅਮ ਨਾਲ ਜੁੜੇ ਫੂਡ ਸ਼ਾਮਲ ਨਾ ਕਰਨਾ ਅਤੇ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਹੱਡੀਆਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਬਣਾਉਂਦੀ ਹੈ।
* ਲੰਬੇ ਸਮੇਂ ਤੱਕ ਸਟੇਰਾਇਡ ਦਾ ਇਸਤੇਮਾਲ ਵੀ ਹੱਡੀਆਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਔਸਟੀਓਪੋਰੋਸਿਸ ਦਾ ਖਤਰਾ ਵਧਾਉਂਦਾ ਹੈ।
* ਜ਼ਿਆਦਾ ਸ਼ਰਾਬ ਜਾਂ ਸਮੋਕਿੰਗ ਵੀ ਇਸ ਦਾ ਕਾਰਣ ਬਣ ਸਕਦਾ ਹੈ।
ਬਚਾਅ ਦੇ ਤਰੀਕੇ
* ਆਪਣੀ ਡਾਈਟ 'ਚ ਪ੍ਰੋਟੀਨ ਰਿਚ ਫੂਡ ਸ਼ਾਮਲ ਕਰੋ। ਪ੍ਰੋਟੀਨ ਹੱਡੀਆਂ ਦੀ ਘਣਤਾ ਨੂੰ ਵਧਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਖੋਖਲੇ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
* ਭਾਰ ਨੂੰ ਕੰਟਰੋਲ 'ਚ ਰੱਖੋ। ਜ਼ਿਆਦਾ ਭਾਰ ਹੱਡੀਆਂ 'ਤੇ ਪ੍ਰੈਸ਼ਰ ਵਧਾਉਂਦਾ ਹੈ, ਜਿਸ ਨਾਲ ਉਹ ਘਿਸਣ ਲੱਗਦੀਆਂ ਹਨ।
* 18 ਤੋਂ 50 ਸਾਲ ਦੀਆਂ ਔਰਤਾਂ ਅਤੇ ਮਰਦਾਂ ਨੂੰ ਰੋਜ਼ਾਨਾ ਲਗਭਗ 1,000 ਮਿਲੀਅਨ ਕੈਲਸ਼ੀਅਮ ਅਤੇ ਇਸ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ 1,000 ਮਿਲੀਗ੍ਰਾਮ ਕੈਲਸ਼ੀਅਮ ਇਨਟੈਕ ਰੱਖਣਾ ਚਾਹੀਦਾ ਹੈ ਤਾਂ ਜੋ ਬੋਨ ਦੀ ਮਜ਼ਬੂਤੀ ਬਰਕਰਾਰ ਰੱਖੀ ਜਾ ਸਕੇ।
* ਵਿਟਾਮਿਨ ਡੀ ਟੈਸਟ ਜ਼ਰੂਰ ਕਰਵਾਉਂਦੇ ਰਹੋ। ਇਸ ਦੀ ਕਮੀ ਕੈਲਸ਼ੀਅਮ ਨੂੰ ਆਬਜੌਰਬ ਨਹੀਂ ਹੋਣ ਦਿੰਦੀ, ਜਿਸ ਨਾਲ ਹੱਡੀਆਂ ਨੂੰ ਕੈਲਸ਼ੀਅਮ ਦਾ ਫਾਇਦਾ ਨਹੀਂ ਮਿਲਦਾ ਅਤੇ ਉਹ ਕਮਜ਼ੋਰ ਹੁੰਦੀਆਂ ਚਲੀਆਂ ਜਾਂਦੀਆਂ ਹਨ।
* ਰੋਜ਼ਾਨਾ ਕਸਰਤ ਜ਼ਰੂਰ ਕਰੋ। ਭਾਵੇਂ ਹੈਵੀ ਵਰਕਆਊਟ ਨਾ ਕਰੋ ਪਰ ਵਾਕਿੰਗ ਜਾਂ ਜਾਗਿੰਗ ਜਾਂ ਫਿਰ ਯੋਗ ਕਰੋ ਤਾਂ ਜੋ ਹੱਡੀਆਂ ਨੂੰ ਮਜ਼ਬੂਤੀ ਮਿਲੇ।
6 ਅਗਸਤ ਤਕ ਵਧਾਇਆ ਜਾ ਸਕਦੈ ਸੰਸਦ ਦਾ ਮੌਜੂਦਾ ਸੈਸ਼ਨ
NEXT STORY