ਨਵੀਂ ਦਿੱਲੀ (ਭਾਸ਼ਾ)- ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ’ਚ ਅਜੇ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਕੋਰੋਨਾ ਮਹਾਮਾਰੀ ਦੇ ਖਿਲਾਫ ਬੁਨਿਆਦੀ ਸੁਰੱਖਿਆ ਮਿਲਣੀ ਬਾਕੀ ਹੈ, ਇਸ ਲਈ ਕੋਵਿਡ-ਰੋਕੂ ਟੀਕੇ ਦੀ ‘ਬੂਸਟਰ’ ਖੁਰਾਕ ਦੇਣ ਦੀ ਬਜਾਏ ਲੋਕਾਂ ਨੂੰ ਦੋਵੇਂ ਖੁਰਾਕਾਂ ਦੇਣ ਨੂੰ ਪਹਿਲ ਦੇਣੀ ਚਾਹੀਦੀ ਹੈ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਸਾਹਮਣੇ ਆਉਣ ਨਾਲ ਪੈਦਾ ਹੋਈ ਚਿੰਤਾ ਅਤੇ ਟੀਕੇ ਤੋਂ ਲਾਗ ਪ੍ਰਤੀ ਮਿਲੀ ਸੁਰੱਖਿਆ ’ਚ ਕਮੀ ਹੋਣ ਨਾਲ ‘ਬੂਸਟਰ’ ਖੁਰਾਕ ਦੇਣ ਦੀ ਜ਼ਰੂਰਤ ਸਮਝੀ ਜਾ ਰਹੀ ਹੈ। ਬਹੁਤ ਸਾਰੇ ਦੇਸ਼ਾਂ ’ਚ ਭਾਵੇਂ ਬੂਸਟਰ ਖੁਰਾਕ ਦੇਣੀ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਈ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਹਾਲਾਂਕਿ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ 6 ਤੋਂ 8 ਮਹੀਨੇ ਪਹਿਲਾਂ ਹੀ ਆਰੰਭ ਹੋਈ ਸੀ, ਇਸ ਲਈ ਇੱਥੋਂ ਦੀ ਪਹਿਲ ਵੱਖ ਹੋਣੀ ਚਾਹੀਦੀ ਹੈ।
‘ਭਾਰਤੀ ਸਾਰਸ-ਕੋਵ-2 ਜੀਨੋਮਿਕਸ ਸਿਕਵੈਂਸਿੰਗ ਕੰਸੋਰਟੀਅਮ’ (ਇੰਸਾਕੋਗ) ਨੇ ਖਤਰੇ ਵਾਲੇ ਇਲਾਕਿਆਂ ਅਤੇ ਲਾਗ ਦੇ ਜ਼ਿਆਦਾ ਨੇੜੇ ਰਹਿਣ ਵਾਲੀ ਅਬਾਦੀ ਦੇ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕੇ ਦੀ ਬੂਸਟਰ ਖੁਰਾਕ ਦੇਣ ਦੀ ਵਕਾਲਤ ਕੀਤੀ ਹੈ। ਰੋਗ ਰੋਕੂ ਸਮਰੱਥਾ ਵਿਗਿਆਨੀ ਵਿਨੀਤਾ ਬੱਲ ਨੇੇ ਕਿਹਾ ਕਿ ਸਾਡੇ ਇੱਥੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਵੱਡੀ ਆਬਾਦੀ ਹੈ। ਜਦੋਂ ਤੱਕ ਇਨ੍ਹਾਂ ਨੂੰ ਪਹਿਲੀ ਖੁਰਾਕ ਨਹੀਂ ਦਿੱਤੀ ਜਾਂਦੀ, ਦੂਜੀ ਖੁਰਾਕ ਲਈ ਇਕ ਬਰਾਬਰ ਨੀਤੀ ਜਾਂ ਤੀਜੀ ਖੁਰਾਕ ਦਾ ਸੁਝਾਅ ਦੇਣਾ ਬੇਮਾਇਨਾ ਹੈ।
ਪੁਲਸ ਮੁਲਾਜ਼ਮ ਪਸ਼ੂ ਸਮੱਗਲਰਾਂ ਕੋਲੋਂ ਰਿਸ਼ਵਤ ਲੈਂਦੇ ਹਨ ਅਤੇ ਸੌਂ ਜਾਂਦੇ ਹਨ: ਗ੍ਰਹਿ ਮੰਤਰੀ ਗਿਆਨੇਂਦਰ
NEXT STORY