ਉਦੇਪੁਰ (ਵਾਰਤਾ)- ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸੰਵੇਦਨਸ਼ੀਲ ਫ਼ੈਸਲੇ ਅਤੇ ਸੂਬਾ ਸਰਕਾਰ ਦੇ ਆਦੇਸ਼ ਅਨੁਸਾਰ ਉਦੇਪੁਰ 'ਚ ਬੀਤੇ ਦਿਨੀਂ ਹੋਏ ਕਤਲਕਾਂਡ 'ਚ ਮਰਹੂਮ ਕਨ੍ਹਈਆ ਲਾਲ ਦੇ ਦੋਵੇਂ ਬੇਟਿਆਂ ਨੂੰ ਜੂਨੀਅਰ ਸਹਾਇਕ ਅਹੁਦੇ 'ਤੇ ਸਰਕਾਰੀ ਨੌਕਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਦੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਕੁਲੈਕਟਰ ਤਾਰਾਚੰਦ ਮੀਣਾ ਨੇ ਮੰਗਲਵਾਰ ਨੂੰ ਇਕ ਨਿਯੁਕਤੀ ਆਦੇਸ਼ ਜਾਰੀ ਕਰ ਕੇ ਕਨ੍ਹਈਆ ਲਾਲ ਦੇ ਬੇਟੇ ਤਰੁਣ ਕੁਮਾਰ ਤੇਲੀ ਨੂੰ ਖਜ਼ਨਾ ਦਫ਼ਤਰ ਉਦੇਪੁਰ ਸ਼ਹਿਰ ਅਤੇ ਯਸ਼ ਤੇਲੀ ਨੂੰ ਖਜ਼ਾਨਾ ਦਫ਼ਤਰ ਗ੍ਰਾਮੀਣ ਉਦੇਪੁਰ 'ਚ ਜੂਨੀਅਰ ਸਹਾਇਕ ਵਜੋਂ ਨਿਯੁਕਤੀ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ : ਪਤੀ ਨਾਲ ਝਗੜੇ ਤੋਂ ਬਾਅਦ ਪਤਨੀ ਨੇ 3 ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ
ਕੁਲੈਕਟਰ ਦੇ ਨਿਰਦੇਸ਼ 'ਤੇ ਮੰਗਲਵਾਰ ਦੁਪਹਿਰ ਤਹਿਸੀਲਦਾਰ ਡਾ. ਸੁਰੇਸ਼ ਨਾਹਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਰਹੂਮ ਕਨ੍ਹਈਆ ਲਾਲ ਦੇ ਘਰ ਜਾ ਕੇ ਦੋਹਾਂ ਬੇਟਿਆਂ ਤਰੁਣ ਅਤੇ ਯਸ਼ ਨੂੰ ਸਰਕਾਰੀ ਸੇਵਾ ਦਾ ਨਿਯੁਕਤੀ ਪੱਤਰ ਪ੍ਰਦਾਨ ਕੀਤਾ। ਦੋਵੇਂ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਫ਼ੈਸਲੇ 'ਤੇ ਕਨ੍ਹਈਆ ਲਾਲ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਦਾ ਆਭਾਰ ਜ਼ਾਹਰ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
CM ਮਮਤਾ ਬੈਨਰਜੀ ਨੇ ਸਟਾਲ ’ਤੇ ਬਣਾਏ ਗੋਲ-ਗੱਪੇ, ਵੀਡੀਓ ਵਾਇਰਲ
NEXT STORY