ਸੋਨੀਪਤ- ਭਰੂਣ ਲਿੰਗ ਜਾਂਚ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ। ਕੁੱਖ ਦਾ ਕਾਤਲਾਂ 'ਤੇ ਸ਼ਿਕੰਜਾ ਭਾਵੇਂ ਕੱਸਿਆ ਜਾਵੇ ਪਰ ਉਹ ਅਜਿਹੇ ਕੰਮਾਂ ਨੂੰ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਤਾਜ਼ਾ ਮਾਮਲਾ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਹੈ। PC PNDT ਟੀਮ ਵਲੋਂ ਕਾਰਵਾਈ ਕੀਤੀ ਗਈ। ਟੀਮ ਨੇ ਬਿਜਨੌਰ ਦੇ ਧਾਮਪੁਰ ਕੋਲ ਸਿਟੀ ਕਾਲੋਨੀ ਵਿਚ ਇਕ ਘਰ ਅੰਦਰੋਂ ਪੋਰਟੇਬਲ ਮਸ਼ੀਨ ਜ਼ਰੀਏ ਭਰੂਣ ਲਿੰਗ ਜਾਂਚ ਦਾ ਭਾਂਡਾਫੋੜ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ
ਦੋਸ਼ੀਆਂ ਨੂੰ ਫੜਨ ਲਈ ਬਣਾਈ ਗਈ ਟੀਮ
ਸੋਨੀਪਤ ਸਿਹਤ ਵਿਭਾਗ ਦੀ ਪ੍ਰੀ-ਕਨਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੌਸਟਿਕ ਤਕਨੀਕ (PC PNDT) ਟੀਮ ਭਰੂਣ ਦੇ ਲਿੰਗ ਨਿਰਧਾਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਸੀ। ਇਸ ’ਤੇ ਸਿਵਲ ਸਰਜਨ ਡਾ: ਜੈਅੰਤ ਆਹੂਜਾ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਬਣਾਈ ਸੀ। PC PNDT ਨੋਡਲ ਅਫ਼ਸਰ ਡਾ. ਸੁਮਿਤ ਕੌਸ਼ਿਕ, ਡਾ. ਜਤਿੰਦਰ ਸ਼ਰਮਾ ਅਤੇ ਡਾ. ਅਭੈ ਵਤਸ ਟੀਮ ਵਿਚ ਸ਼ਾਮਲ ਸਨ।
72 ਹਜ਼ਾਰ ਰੁਪਏ 'ਚ ਤੈਅ ਹੋਇਆ ਸੌਦਾ
ਭਰੂਣ ਲਿੰਗ ਜਾਂਚ ਕਰਾਉਣ ਲਈ ਦਲਾਲਾਂ ਵਿਚਾਲੇ 72 ਹਜ਼ਾਰ ਰੁਪਏ ਦਾ ਸੌਦਾ ਤੈਅ ਹੋਇਆ। ਸੋਨੀਪਤ ਤੋਂ ਰਵਿੰਦਰ ਅਤੇ ਵਿਕਾਸ ਇਕ ਮਹਿਲਾ ਨਾਲ ਬਿਜਨੌਰ ਸਟੈਂਡ ਪਹੁੰਚੇ, ਜਿੱਥੇ ਉਨ੍ਹਾਂ ਨੇ ਦਲਾਲ ਸ਼ਬੀ ਸ਼ਸ਼ੀ ਨੂੰ ਮਿਲੇ। ਇਸ ਤੋਂ ਬਾਅਦ ਮਹਿਲਾ ਦਲਾਲ ਤਿੰਨਾਂ ਨੂੰ ਲੈ ਕੇ ਧਾਮਪੁਰ ਨੇੜੇ ਸਿਟੀ ਕਾਲੋਨੀ ਵਿਚ ਇਕ ਘਰ ਅੰਦਰ ਚਲੀ ਗਈ।
ਇਹ ਵੀ ਪੜ੍ਹੋ- ਗਰਲਜ਼ ਹੋਸਟਲ ਦੇ ਬਾਥਰੂਮ 'ਚ ਕੈਮਰਾ, ਰਿਕਾਰਡ ਕੀਤੇ ਗਏ ਪ੍ਰਾਈਵੇਟ ਵੀਡੀਓਜ਼
ਕੁੱਖ 'ਚ ਪੁੱਤਰ ਹੋਣ ਬਾਰੇ ਦਿੱਤੀ ਜਾਣਕਾਰੀ
ਉੱਥੇ ਮਨੋਜ ਨਾਂ ਦੇ ਨੌਜਵਾਨ ਨੇ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਔਰਤ ਦਾ ਅਲਟਰਾਸਾਊਂਡ ਕੀਤਾ ਅਤੇ ਉਸ ਨੂੰ ਦੱਸਿਆ ਕਿ ਗਰਭ 'ਚ ਮੁੰਡਾ ਹੈ। ਇਸ ਤੋਂ ਬਾਅਦ ਮਨੋਜ ਪੋਰਟੇਬਲ ਮਸ਼ੀਨ ਛੱਡ ਕੇ ਭੱਜ ਗਿਆ। ਟੀਮ ਨੇ ਛਾਪਾ ਮਾਰਿਆ ਤਾਂ ਮਹਿਲਾ ਦਲਾਲ ਅਤੇ ਸੋਨੀਪਤ ਵਾਸੀ ਰਵਿੰਦਰ ਅਤੇ ਵਿਕਾਸ ਨੂੰ ਕਾਬੂ ਕਰ ਕੇ ਮਸ਼ੀਨ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਟੀਮ ਨੇ ਦਲਾਲ ਕੋਲੋਂ 500 ਰੁਪਏ, ਰਵਿੰਦਰ ਤੋਂ 17 ਹਜ਼ਾਰ ਰੁਪਏ ਅਤੇ ਵਿਕਾਸ ਤੋਂ 10 ਹਜ਼ਾਰ ਰੁਪਏ ਬਰਾਮਦ ਕੀਤੇ। ਤਿੰਨੋਂ ਮੁਲਜ਼ਮਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ 'ਚ ਥਾਣਾ ਧਾਮਪੁਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO Rules Change: ਨਵੇਂ ਸਾਲ 'ਚ EPFO ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ
NEXT STORY