ਵਿਦਿਸ਼ਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਬੋਰਵੈੱਲ 'ਚ ਡਿੱਗੇ 7 ਸਾਲ ਦੇ ਬੱਚੇ ਨੂੰ ਕਰੀਬ 24 ਘੰਟਿਆਂ ਬਾਅਦ ਬਚਾ ਲਿਆ ਗਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਬਚਾਅ ਮੁਹਿੰਮ ਲਗਾਤਾਰ 14 ਘੰਟੇ ਤੱਕ ਜਾਰੀ ਰਹੀ। ਸਬ ਡਿਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਹਰਸ਼ਲ ਚੌਧਰੀ ਨੇ ਕਿਹਾ ਕਿ ਬੱਚੇ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 14 ਕਿਲੋਮੀਟਰ ਦੂਰ ਲਟੇਰੀ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਡਾਕਟਰ ਉਨ੍ਹਾਂ ਦੀ ਜਾਂਚ ਕਰਨਗੇ ਅਤੇ ਜਲਦ ਹੀ ਉਨ੍ਹਾਂ ਦੀ ਸਿਹਤ ਸਥਿਤੀ ਬਾਰੇ ਅਪਡੇਟ ਦੇਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 11 ਵਜੇ ਬੱਚਾ 60 ਫੁੱਟ ਡੂੰਘੇ ਬੋਰਵੈੱਲ ਚ ਡਿੱਗ ਗਿਆ ਅਤੇ 43 ਫੁੱਟ ਦੀ ਉੱਚਾਈ 'ਚ ਫਸ ਗਿਆ।
ਅਧਿਕਾਰੀ ਨੇ ਦੱਸਿਆ ਕਿ ਲੋਕੇਸ਼ ਅਹਿਰਵਾਰ ਖੇਡ ਰਿਹਾ ਸੀ, ਉਦੋਂ ਉਹ ਜ਼ਿਲ੍ਹੇ ਦੇ ਲਟੇਰੀ ਤਹਿਸੀਲ ਦੇ ਖੇਰਖੇੜੀ ਪਿੰਡ 'ਚ ਇਕ ਬੋਰਵੈੱਲ 'ਚ ਡਿੱਗ ਗਿਆ। ਚੌਧਰੀ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਚੌਕਸ ਕੀਤੇ ਜਾਣ ਤੋਂ ਬਾਅਦ, ਇਕ ਬਚਾਅ ਦਲ ਮੌਕੇ 'ਤੇ ਪਹੁੰਚਿਆ ਅਤੇ ਬੱਚੇ ਨੂੰ ਸੁਰੱਖਿਅਤ ਕੱਢਵਾਉਣ ਲਈ ਮੁਹਿੰਮ ਸ਼ੁਰੂ ਕੀਤੀ। ਵਿਦਿਸ਼ਾ ਦੇ ਕਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਆਕਸੀਜਨ ਪਾਈਪ ਨੂੰ ਬੋਰਵੈੱਲ 'ਚ ਉਤਾਰਿਆ ਗਿਆ ਅਤੇ ਬਚਾਅ ਦਲ ਨੇ ਨਾਈਟ ਵਿਜਨ ਡਿਵਾਈਸ ਰਾਹੀਂ ਫਸੇ ਹੋਏ ਮੁੰਡੇ 'ਤੇ ਨਜ਼ਰ ਰੱਖੀ। ਭਾਰਗਵ ਨੇ ਕਿਹਾ ਸੀ ਕਿ ਬਚਾਅ ਦਲ ਨੇ ਮੁੰਡੇ 'ਤੇ ਨਜ਼ਰ ਰੱਖਦੇ ਹੋਏ ਹੱਲਚੱਲ ਦੇਖੀ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਰਾਜ ਆਫ਼ਤ ਪ੍ਰਕਿਰਿਆ ਫ਼ੋਰਸ (ਐੱਸ.ਡੀ.ਆਰ.ਐੱਫ.) ਦੇ ਕਰਮੀਆਂ ਨੂੰ ਮੁੰਡੇ ਨੂੰ ਬਚਾਉਣ ਲਈ ਲਗਾਇਆ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੁੜੀ ਦੇ ਵਿਆਹ ਤੋਂ ਪਹਿਲਾਂ ਗੁਆਂਢੀਆਂ 'ਚ ਖ਼ੂਨੀ ਝੜਪ, ਇਕ-ਦੂਜੇ 'ਤੇ ਵਰ੍ਹਾਏ ਡੰਡੇ
NEXT STORY