ਨੈਸ਼ਨਲ ਡੈਸਕ : ਤੁਸੀ ਉਹ ਕਹਾਵਤ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਚੁੱਕ ਲੈਂਦਾ ਹੈ। ਅਜਿਹਾ ਹੀ ਕੁਝ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਵੀ ਵਾਪਰਿਆ, ਜਿਥੇ ਮੁਰਗਿਆਂ ਦੀ ਲੜਾਈ 'ਚ ਇਕ ਮੁੰਡਾ ਰਾਤੋ-ਰਾਤ ਕਰੋੜਪਤੀ ਬਣਾ ਗਿਆ।
ਦਰਅਸਰਲ ਮਕਰ ਸੰਕ੍ਰਾਂਤੀ 'ਤੇ ਤਾਡੇਪੱਲੀਗੁਡੇਮ ਕਸਬੇ 'ਚ ਮੁਰਗਿਆਂ ਦੀ ਲੜਾਈ ਦਾ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਰਮੇਸ਼ ਨਾਮੀ ਮੁੰਡੇ ਦੇ ਮੁਰਗੇ 'ਡੇਗਾ' ਅਤੇ ਗੁਡੀਵਾੜਾ ਪ੍ਰਭਾਕਰ ਦੇ ਮੁਰਗੇ 'ਸੇਤੂਵਾ' (Setuva) ਵਿਚਕਾਰ ਫਸਵਾਂ ਮੁਕਾਬਲਾ ਹੋਇਆ। ਸੂਤਰਾਂ ਅਨੁਸਾਰ ਲੜਾਈ ਦੌਰਾਨ ਦੋਵਾਂ ਮੁਰਗਿਆਂ ਦੇ ਪੈਰਾਂ ਵਿੱਚ ਚਾਕੂ ਵੀ ਬੰਨ੍ਹੇ ਗਏ ਸਨ। 'ਡੇਗਾ' ਨੇ ਕੁਝ ਹੀ ਮਿੰਟਾਂ ਵਿੱਚ 'ਸੇਤੂਵਾ' ਨੂੰ ਹਰਾ ਕੇ ਲੜਾਈ ਜਿੱਤ ਲਈ। ਇਸ ਮੁਕਾਬਲੇ ਦੇ ਜੇਤੂ ਡੇਗਾ ਦੇ ਮਾਲਕ ਰਮੇਸ਼ ਨੂੰ 1.53 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਿਸ ਤੋਂ ਬਾਅਦ ਰਮੇਸ਼ ਅਤੇ ਉਸਦੇ ਦੋਸਤ ਜਸ਼ਨ ਮਨਾ ਰਹੇ ਹਨ।
6 ਮਹੀਨੇ ਸੁੱਕੇ ਮੇਵੇ ਖਿਲਾ ਕੇ ਕੀਤਾ ਤਿਆਰ
ਜੇਤੂ ਨੌਜਵਾਨ ਰਮੇਸ਼ ਨੇ ਦੱਸਿਆ ਕਿ ਉਸਨੇ ਆਪਣੇ ਵਿਸ਼ੇਸ਼ ਨਸਲ ਦੇ ਮੁਰਗੇ, ਜਿਸਦਾ ਨਾਮ 'ਡੇਗਾ' (Dega) ਸੀ, ਜਿਸਨੂੰ ਇਸ ਮੁਕਾਬਲੇ ਲਈ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੁੱਕੇ ਮੇਵੇ (Dry Fruits) ਖਿਲਾ ਕੇ ਤਿਆਰ ਕੀਤਾ ਸੀ। ਰਮੇਸ਼ ਅਨੁਸਾਰ ਉਸ ਦੀ ਸਖ਼ਤ ਮਿਹਨਤ ਰੰਗ ਲਿਆਈ ਅਤੇ ਉਸਦੇ ਮੁਰਗੇ ਨੇ ਵਿਰੋਧੀ ਮੁਰਗੇ ਨੂੰ ਮਾਤ ਦੇ ਕੇ ਉਸਨੂੰ ਇਹ ਵੱਡੀ ਜਿੱਤ ਦਿਵਾਈ।
ਪਾਬੰਦੀ ਦੇ ਬਾਵਜੂਦ ਹੋਇਆ ਮੁਕਾਬਲਾ
ਜ਼ਿਕਰਯੋਗ ਹੈ ਕਿ ਅਦਾਲਤ ਵੱਲੋਂ 'ਕਾਕ ਫਾਈਟ' 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਪਸ਼ੂ ਕਰੂਰਤਾ ਨਿਵਾਰਣ ਐਕਟ ਅਤੇ ਆਂਧਰਾ ਪ੍ਰਦੇਸ਼ ਜੂਆ ਐਕਟ ਦੇ ਤਹਿਤ ਇਸ 'ਤੇ ਰੋਕ ਹੋਣ ਦੇ ਬਾਵਜੂਦ, ਪੱਛਮੀ ਗੋਦਾਵਰੀ, ਪੂਰਬੀ ਗੋਦਾਵਰੀ ਅਤੇ ਕ੍ਰਿਸ਼ਨਾ ਵਰਗੇ ਕਈ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਅਖਾੜੇ ਬਣਾ ਕੇ ਇਹ ਲੜਾਈਆਂ ਕਰਵਾਈਆਂ ਗਈਆਂ। ਦੱਸਿਆ ਜਾਂਦਾ ਹੈ ਕਿ ਅਜਿਹੇ ਆਯੋਜਨ ਅਕਸਰ ਸਥਾਨਕ ਆਗੂਆਂ ਦੇ ਸਮਰਥਕਾਂ ਵੱਲੋਂ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
NEXT STORY