ਗੋਂਡਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਗੋਂਡਾ ਜ਼ਿਲ੍ਹੇ 'ਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮੋਤੀਗੰਜ ਥਾਣਾ ਖੇਤਰ ਦੇ ਅਚਲਪੁਰ ਪਿੰਡ 'ਚ ਇਕ ਸਿਰਫਿਰੇ ਆਸ਼ਿਕ ਨੇ ਸ਼ਨੀਵਾਰ ਤੜਕੇ ਇਕ ਪਾਸੜ ਪਿਆਰ 'ਚ ਪਾਗਲ ਪ੍ਰੇਮਿਕਾ ਸਮੇਤ ਪਰਿਵਾਰ ਵਾਲਿਆਂ ਨੂੰ ਪੈਟਰੋਲ ਸੁੱਟ ਕੇ ਸਾੜ ਦਿੱਤਾ ਅਤੇ ਫਿਰ ਖ਼ੁਦ ਵੀ ਆਤਮਦਾਹ ਕਰ ਲਿਆ। ਗੋਂਡਾ ਦੇ ਪੁਲਸ ਡਿਪਟੀ ਸੁਪਰਡੈਂਟ ਲਕਸ਼ਮੀਕਾਂਤ ਗੌਤਮ ਨੇ ਦੱਸਿਆ ਕਿ ਦੋਸ਼ੀ ਅਚਲਪੁਰ ਪਿੰਡ ਦੇ ਰਹਿਣ ਵਾਲੇ ਰਾਮਨਾਥ ਦੀ 18 ਸਾਲਾ ਧੀ ਨੰਦਨੀ 'ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ।
ਇਹ ਵੀ ਪੜ੍ਹੋ : ਕੁੜੀ ਨਾਲ ਤਿੰਨ ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ, 2 ਦੋਸ਼ੀ ਗ੍ਰਿਫ਼ਤਾਰ
ਨੰਦਨੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਵਿਮਲ ਨੇ ਪਹਿਲਾਂ ਰਾਮਨਾਥ, ਨੰਦਨੀ, ਮਹੇਸ਼ ਅਤੇ ਨਿਰਮਲਾ 'ਤੇ ਪੈਟਰੋਲ ਛਿੜਕ ਕੇ ਚਾਰਾਂ ਨੂੰ ਸਾੜ ਦਿੱਤਾ, ਫਿਰ ਖ਼ੁਦ ਵੀ ਆਤਮਦਾਹ ਕਰ ਲਿਆ। ਉਨ੍ਹਾਂ ਦੱਸਿਆ ਕਿ ਸੜਨ ਤੋਂ ਬਾਅਦ ਹਸਪਤਾਲ ਪਹੁੰਚਾਏ ਗਏ ਚਾਰਾਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਮ੍ਰਿਤਕ ਵਿਮਲ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ ਪੁਲਸ ਜਾਂਚ 'ਚ ਜੁਟੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਸਕੱਤਰੇਤ ’ਚ 1 ਜੂਨ ਤੋਂ ‘ਸਿੰਗਲ ਯੂਜ਼ ਪਲਾਸਟਿਕ’ ਦਾ ਨਹੀਂ ਹੋਵੇਗਾ ਇਸਤੇਮਾਲ
NEXT STORY