ਹੈਦਰਾਬਾਦ— ਦਿਲ ਦਹਿਲਾ ਦੇਣ ਵਾਲੀ ਇਕ ਘਟਨਾ 'ਚ ਨੌਜਵਾਨਾਂ ਦੇ ਇਕ ਸਮੂਹ ਨੇ ਤਿੰਨ ਕਤੂਰਿਆਂ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ ਅਤੇ ਇਕ ਨੌਜਵਾਨ ਨੇ ਇਸ ਭਿਆਨਕ ਜ਼ੁਰਮ ਦੀ ਵੀਡੀਓ ਬਣਾਈ। ਕੁੱਤੇ ਦੇ ਬੱਚਿਆਂ 'ਤੇ ਇਹ ਦਰਦਨਾਕ ਹਮਲਾ 16 ਜੁਲਾਈ ਦੀ ਦੁਪਹਿਰ ਇੱਥੋਂ ਦੇ ਮੁਸ਼ੀਰਾਬਾਦ ਇਲਾਕੇ 'ਚ ਇਕ ਕਬਰਸਤਾਨ 'ਚ ਕੀਤਾ ਗਿਆ ਅਤੇ ਇਸ ਘਟਨਾ ਦਾ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਪਸ਼ੂ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੀ ਸ਼ਰੇਯਾ ਪਰੋਪਕਾਰੀ ਨੇ ਮੁਸ਼ੀਰਾਬਾਦ ਪੁਲਸ 'ਚ ਬੁੱਧਵਾਰ ਨੂੰ ਇਕ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਕਿਹਾ ਗਿਆ ਕਿ ਨੌਜਵਾਨਾਂ ਦੇ ਇਕ ਸਮੂਹ ਨੇ ਆਵਾਰਾ ਕੁੱਤਿਆਂ ਦੇ ਤਿੰਨ ਬੱਚਿਆਂ ਨੂੰ ਫੜ ਕੇ ਉਨ੍ਹਾਂ ਨੂੰ ਇਕੱਠੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੂੰ ਕੁਝ ਦੂਰੀ ਤੱਕ ਘਸੀਟ ਕੇ ਲੈ ਗਏ ਅਤੇ ਥੈਲੇ ਅਤੇ ਸੁੱਕੀ ਘਾਹ 'ਚ ਅੱਗ ਲਾ ਕੇ ਉਨ੍ਹਾਂ ਨੂੰ ਉਸ ਅੱਗ 'ਚ ਜ਼ਿੰਦਾ ਸਾੜ ਦਿੱਤਾ। ਸ਼ਿਕਾਇਤ 'ਚ ਕਿਹਾ ਗਿਆ ਹੈ,'ਸਮੂਹ ਦੇ ਇਕ ਲੜਕੇ ਨੇ ਪੂਰੀ ਘਟਨਾ ਦਾ ਵੀਡੀਓ ਬਣਾਇਆ ਅਤੇ ਉਸ ਨੂੰ ਹੋਰ ਨੌਜਵਾਨਾਂ ਨੂੰ ਕਤੂਰਿਆਂ ਨੂੰ ਅੱਗ 'ਚ ਸਾੜਨ ਲਈ ਨਿਰਦੇਸ਼ ਦਿੰਦੇ ਅਤੇ ਉਕਸਾਉਂਦੇ ਸੁਣਿਆ ਗਿਆ। ਇਹ ਰਿਕਾਰਡਿੰਗ ਮੁਸ਼ੀਰਾਬਾਦ 'ਚ ਮੱਛੀ ਵੇਚਣ ਵਾਲੇ ਇਕ ਦੁਕਾਨਦਾਰ ਕੋਲੋਂ ਬਰਾਦਮ ਕੀਤੀ ਗਈ।' ਸਬ ਇੰਸਪੈਕਟਰ ਬੀ.ਭਾਸਕਰ ਰਾਵ ਨੇ ਕਿਹਾ ਕਿ ਇਸ ਸ਼ਿਕਾਇਤ ਤੋਂ ਬਾਅਦ ਆਈ.ਪੀ.ਸੀ. ਦੀ ਧਾਰਾ 429 ਅਤੇ ਪਸ਼ੂਆਂ ਨਾਲ ਕਰੂਰਤਾ ਵਿਰੋਧੀ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਘਟਨਾ 'ਚ ਸ਼ਾਮਲ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਿਯੰਕਾ ਗਾਂਧੀ ਪੰਜਾਬ 'ਚ ਕਰ ਸਕਦੀ ਹੈ ਪਾਰਟੀ ਲਈ ਪ੍ਰਚਾਰ
NEXT STORY