ਨਵੀਂ ਦਿੱਲੀ– ਭਾਰਤ ਨੇ ਵਿਸਤਾਰਿਤ ਰੇਂਜ ਦੀ ਬ੍ਰਹਿਮੋਸ ਮਿਜ਼ਾਈਲ ਦਾ ਵੀਰਵਾਰ ਨੂੰ ਸੁਖੋਈ ਜੰਗੀ ਜਹਾਜ਼ ਤੋਂ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਮੁਤਾਬਕ ਇਹ ਪ੍ਰੀਖਣ ਕਸੌਟੀ ’ਤੇ ਪੂਰੀ ਤਰ੍ਹਾਂ ਨਾਲ ਖਰਾ ਉਤਰਿਆ ਅਤੇ ਇਸ ਨੇ ਬੰਗਾਲ ਦੀ ਖਾੜੀ ਖੇਤਰ ਵਿਚ ਟੀਚੇ ’ਤੇ ਢੁੱਕਵਾਂ ਨਿਸ਼ਾਨਾ ਲਾ ਕੇ ਪ੍ਰੀਖਣ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ। ਵਿਸਤਾਰਿਤ ਰੇਂਜ ਦੀ ਬ੍ਰਹਿਮੋਸ ਮਿਜ਼ਾਈਲ ਦਾ ਜੰਗੀ ਜਹਾਜ਼ ਸੁਖੋਈ ਤੋਂ ਪਹਿਲੀ ਵਾਰ ਪ੍ਰੀਖਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਵਾਈ ਫੌਜ ਨੇ ਸੁਖੋਈ ਜਹਾਜ਼ ਤੋਂ ਜ਼ਮੀਨ ਤੇ ਸਮੁੰਦਰ ਵਿਚ ਅਤਿਅੰਤ ਲੰਬੀ ਦੂਰੀ ਦੇ ਟੀਚਿਆਂ ’ਤੇ ਢੁੱਕਵਾਂ ਨਿਸ਼ਾਨਾ ਲਾਉਣ ਦੀ ਮਹਾਰਤ ਹਾਸਲ ਕਰਨੀ ਹੈ। ਇਸ ਨਾਲ ਹੁਣ ਉਸ ਦੀ ਸਟੀਕ ਸਟਰਾਈਕ ਕਰਨ ਦੀ ਸਮਰੱਥਾ ਵਧ ਗਈ ਹੈ।
ਇਸ ਪ੍ਰੀਖਣ ਦੌਰਾਨ ਭਾਰਤੀ ਹਵਾਈ ਫੌਜ ਦੇ ਨਾਲ ਭਾਰਤੀ ਰੱਖਿਆ ਖੋਜ ਸੰਗਠਨ (DRDO), ਭਾਰਤੀ ਜਲ ਸੈਨਾ (Indian Navy) ਸ਼ਾਮਲ ਸਨ। ਬ੍ਰਹਿਮੋਸ ਦੇ ਐਕਸਟੈਂਡਿਡ ਵਰਜ਼ਨ ਮਿਜ਼ਾਈਲ ਕਾਰਨ ਸੁਖੋਈ-30 ਐੱਮ.ਕੇ.ਆਈ. ਫਾਈਟਰ ਜੈੱਟਸ ਦੀ ਮਾਰਕ ਸਮਰੱਥਾ ਵੱਧ ਗਈ ਹੈ। ਭਵਿੱਖ ’ਚ ਹੋਣ ਵਾਲੀ ਕਿਸੇ ਵੀ ਜੰਗ ’ਚ ਇਹ ਇਕ ਖਤਰਨਾਕ ਜੋੜੀ ਬਣ ਕੇ ਦੁਸ਼ਮਣ ਦੇ ਹੋਸ਼ ਉਡਾ ਦੇਣਗੇ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬ੍ਰਹਿਮੋਸ ਦੇ ਇਸ ਨਵੇਂ ਵਰਜ਼ਨ ਦੀ ਰੇਂਜ 800 ਕਿਲੋਮੀਟਰ ਹੋਵੇਗੀ। ਯਾਨੀ ਸਾਡੇ ਫਾਈਟਰ ਜੈੱਟ ਹਵਾ ’ਚ ਰਹਿੰਦੇ ਦੁਸ਼ਮਣ ਦੇ ਟਿਕਾਣਿਆਂ ਨੂੰ ਇੰਨੀ ਦੂਰ ਤੋਂ ਹੀ ਤਬਾਹ ਕਰ ਸਕਦੇ ਹਨ। ਹੋ ਸਕਦਾ ਹੈ ਕਿ ਇਹ ਪ੍ਰੀਖਣ ਇਸੇ ਸੰਬੰਧ ’ਚ ਹੋਵੇ ਪਰ ਹਵਾਈ ਫੌਜ ਜਾਂ ਸਰਕਾਰ ਵੱਲੋਂ ਇਸਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ।
ਪਾਉਂਟਾ ਸਾਹਿਬ ’ਚ ਮਾਫ਼ੀਆ ਵੱਲੋਂ ਮਾਈਨਿੰਗ ਇੰਸਪੈਕਟਰ ਨੂੰ ਕੀਤਾ ਅਗਵਾ
NEXT STORY