ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਗਲਵਾਨ ਘਾਟੀ ਸੰਘਰਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਹਾਲੀਆ ਗਤੀਰੋਧ ਦੌਰਾਨ ਭਾਰਤੀ ਫ਼ੌਜੀਆਂ ਨੇ ਜੋ ਬਹਾਦਰੀ ਅਤੇ ਸਾਹਸ ਦਾ ਪ੍ਰਦਰਸ਼ਨ ਕੀਤਾ, ਉਹ ਸ਼ਲਾਘਾਯੋਗ ਹੈ ਅਤੇ ਇਸ ਲਈ ਉਨਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੈ। ਭਾਰਤੀ ਵਪਾਰਕ ਅਤੇ ਉਦਯੋਗ ਮਹਾਸੰਘ (ਫਿੱਕੀ) 'ਚ ਆਪਣੇ ਸੰਬੋਧਨ 'ਚ ਰਾਜਨਾਥ ਨੇ ਚੀਨ ਨਾਲ ਸਰਹੱਦੀ ਵਿਵਾਦ ਨਾਲ ਨਜਿੱਠਣ ਦੀ ਸਰਕਾਰ ਦੀ ਰਣਨੀਤੀ 'ਤੇ ਸ਼ੱਕ ਕਰਨ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ,''ਭਾਵੇਂ ਉਹ ਗਲਵਾਨ ਹੋਵੇ ਜਾਂ ਤਵਾਂਗ, ਹਥਿਆਰਬੰਦ ਫ਼ੋਰਸਾਂ ਨੇ ਜਿਸ ਤਰ੍ਹਾਂ ਨਾਲ ਬਹਾਦਰੀ ਅਤੇ ਵੀਰਤਾ ਦਾ ਪ੍ਰਦਰਸ਼ਨ ਕੀਤਾ, ਉਸ ਲਈ ਉਨ੍ਹਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ।''
ਰਾਜਨਾਥ ਨੇ ਕਿਹਾ,''ਅਸੀਂ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਵੀ ਮੰਸ਼ਾ 'ਤੇ ਕਦੇ ਸਵਾਲ ਨਹੀਂ ਚੁੱਕਿਆ, ਅਸੀਂ ਸਿਰਫ਼ ਨੀਤੀਆਂ ਦੇ ਆਧਾਰ 'ਤੇ ਬਹਿਸ ਕੀਤੀ ਹੈ। ਰਾਜਨੀਤੀ ਸੱਚਾਈ 'ਤੇ ਆਧਾਰਤ ਹੋਣੀ ਚਾਹੀਦੀ ਹੈ। ਲੰਮੇਂ ਸਮੇਂ ਤੱਕ ਝੂਠ ਦੇ ਆਧਾਰ 'ਤੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ ਹੈ।'' ਉਨ੍ਹਾਂ ਕਿਹਾ,''ਸਮਾਜ ਨੂੰ ਸਹੀ ਰਸਤੇ ਵੱਲ ਲਿਜਾਉਣ ਦੀ ਪ੍ਰਕਿਰਿਆ ਨੂੰ ਰਾਜਨੀਤੀ ਕਿਹਾ ਜਾਂਦਾ ਹੈ। ਹਮੇਸ਼ਾ ਕਿਸੇ ਦੀ ਮੰਸ਼ਾ 'ਤੇ ਸ਼ੱਕ ਕਰਨਾ, ਇਸ ਦਾ ਕਾਰਨ ਮੇਰੀ ਸਮਝ 'ਚ ਨਹੀਂ ਆਉਂਦਾ।'' ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਵਿਸ਼ਵ ਪਟਲ 'ਤੇ ਭਾਰਤ ਦਾ ਕੱਦ ਕਾਫ਼ੀ ਵਧਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਵਿਸ਼ਵ ਮੰਚ 'ਤੇ ਏਜੰਡਾ ਸੈੱਟ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।
ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ
NEXT STORY