ਨਵੀਂ ਦਿੱਲੀ- ਨਵੀਂ ਦਿੱਲੀ ਵਿਖੇ ਹੋ ਰਹੇ 18ਵੇਂ 'ਬ੍ਰਿਕਸ ਸਿਖਰ ਸੰਮੇਲਨ' ਦੌਰਾਨ ਭਾਰਤ ਨੂੰ ਇੱਕ ਵੱਡੀ ਕੂਟਨੀਤਕ ਸਫ਼ਲਤਾ ਮਿਲੀ ਹੈ। ਸਰਕਾਰੀ ਸੂਤਰਾਂ ਅਨੁਸਾਰ, ਸ਼ਨੀਵਾਰ ਤੜਕੇ ਤੱਕ ਚੱਲੀ ਇਕ ਲੰਬੀ ਅਤੇ ਗੰਭੀਰ ਚਰਚਾ ਤੋਂ ਬਾਅਦ ਸਾਰੇ 11 ਬ੍ਰਿਕਸ ਮੈਂਬਰ ਦੇਸ਼ ਇੱਕ 'ਸਾਂਝੇ ਘੋਸ਼ਣਾ ਪੱਤਰ' 'ਤੇ ਸਹਿਮਤ ਹੋ ਗਏ ਹਨ।
ਹਾਲਾਂਕਿ ਸੂਤਰਾਂ ਅਨੁਸਾਰ, ਵੱਖ-ਵੱਖ ਖੇਤਰੀ ਅਤੇ ਭੂ-ਰਾਜਨੀਤਕ ਮੁੱਦਿਆਂ 'ਤੇ ਮੈਂਬਰ ਦੇਸ਼ਾਂ ਦੇ ਵਿਚਾਰਾਂ 'ਚ ਡੂੰਘੇ ਮਤਭੇਦ ਸਨ, ਪਰ ਭਾਰਤ ਨੇ ਤਾਲਮੇਲ ਬਣਾਉਣ ਲਈ ਲਗਾਤਾਰ ਵਿਚੋਲਗੀ ਕੀਤੀ, ਜੋ ਸ਼ਨੀਵਾਰ ਤੜਕੇ 4 ਵਜੇ ਤੱਕ ਜਾਰੀ ਰਹੀ ਅਤੇ ਆਖ਼ਿਰ ਸਾਰੇ ਮੈਂਬਰ ਦੇਸ਼ ਸਹਿਮਤੀ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਿੱਲੀ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! 7 ਸਾਲਾਂ 'ਚ ਪਹਿਲੀ ਵਾਰ ਆਏ ਭਾਰਤ
ਮੌਜੂਦਾ ਗਲੋਬਲ ਹਾਲਾਤ ਅਤੇ ਮਿਡਲ ਈਸਟ 'ਚ ਜਾਰੀ ਜੰਗ ਦੇ ਵਿਚਕਾਰ ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ਵਰਗੇ ਆਪਸੀ ਵਿਰੋਧੀ ਹਿੱਤਾਂ ਵਾਲੇ ਦੇਸ਼ਾਂ ਨੂੰ ਇੱਕ ਸਾਂਝੇ ਮੰਚ 'ਤੇ ਇੱਕੱਠਾ ਕਰਨਾ ਭਾਰਤੀ ਕੂਟਨੀਤੀ ਦੀ ਇੱਕ ਵੱਡੀ ਮਿਸਾਲ ਹੈ। ਭਾਰਤ ਦੀ ਸੁਚੱਜੀ ਕੂਟਨੀਤੀ ਕਾਰਨ ਇਹ ਯਕੀਨੀ ਬਣਾਇਆ ਜਾ ਸਕਿਆ ਕਿ ਇਨ੍ਹਾਂ ਮਤਭੇਦਾਂ ਕਾਰਨ ਬ੍ਰਿਕਸ ਦੀ ਰਸਮੀ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ।
ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਵਿਖੇ 12 ਅਤੇ 13 ਸਤੰਬਰ ਨੂੰ ਹੋ ਰਹੇ ਇਸ ਸੰਮੇਲਨ 'ਚ 11 ਮੈਂਬਰ ਦੇਸ਼ਾਂ, 10 ਭਾਈਵਾਲ ਦੇਸ਼ਾਂ ਅਤੇ ਕਈ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਮੁੱਖ ਤੌਰ 'ਤੇ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ- ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ ਦੇ ਭਾਰਤ ਦੌਰੇ ਵਿਚਾਲੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰਪੋਰਟ 'ਤੇ ਫੜਿਆ ਗਿਆ 5 ਕਰੋੜ ਦਾ ਸੋਨਾ ! DRI ਨੇ ਯਾਤਰੀਆਂ ਸਣੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY