ਪਟਨਾ - ਬਿਹਾਰ ਦੇ ਮੁੰਗੇਰ ਵਿੱਚ ਇੱਕ ਦਿਲ ਨੂੰ ਝੰਝੋੜ ਦੇਣ ਵਾਲੇ ਮਾਮਲੇ ਕਾਰਨ ਖੁਸ਼ੀਆਂ ਦੀ ਜਗ੍ਹਾ ਸੋਗ ਫੈਲ ਗਿਆ। ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਲਾੜੀ ਨੇ ਦਮ ਤੋੜ ਦਿੱਤਾ। ਸੱਤ ਫੇਰੇ ਲੈਣ ਅਤੇ ਸਿੰਦੂਰਦਾਨ ਤੋਂ ਬਾਅਦ ਲਾੜੀ ਦੀ ਸਿਹਤ ਖਰਾਬ ਹੋ ਗਈ। ਬਾਅਦ ਵਿੱਚ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਉਸ ਦੀ ਮੌਤ ਹੋ ਗਈ।
8 ਮਈ ਨੂੰ ਅਫ਼ਜ਼ਲ ਨਗਰ ਪੰਚਾਇਤ ਦੇ ਖੁਦਿਆ ਪਿੰਡ ਵਿੱਚ ਰੰਜਨ ਯਾਦਵ ਉਰਫ ਰੰਜੈ ਦੇ ਘਰ ਧੀ ਨਿਸ਼ਾ ਕੁਮਾਰੀ ਦੇ ਵਿਆਹ ਨੂੰ ਲੈ ਕੇ ਪਰਿਵਾਰ ਦੇ ਲੋਕ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਸਨ। ਹਵੇਲੀ ਖੜਗਪੁਰ ਬਲਾਕ ਦੇ ਮਹਕੋਲਾ ਪਿੰਡ ਤੋਂ ਸੁਰੇਸ਼ ਯਾਦਵ ਦੇ ਪੁੱਤ ਰਵੀਸ਼ ਦੀ ਬਰਾਤ ਪਹੁੰਚੀ ਅਤੇ ਵਿਆਹ ਦੀ ਰਸਮ ਪੂਰੀ ਕੀਤੀ ਗਈ। ਉਥੇ ਹੀ, ਮ੍ਰਿਤਕ ਦੀ ਮਾਂ ਰੀਤਾ ਦੇਵੀ ਨੇ ਰੋਂਦੇ ਹੋਏ ਦੱਸਿਆ ਕਿ ਵਿਆਹ ਦੇ ਸੱਤ ਫੇਰੇ ਲੈਣ ਅਤੇ ਸਿੰਦੂਰਦਾਨ ਤੋਂ ਬਾਅਦ ਹੀ ਲਾੜੀ ਨਿਸ਼ਾ ਦੀ ਤਬਿਅਤ ਵਿਗੜ ਗਈ।
ਇਹ ਵੀ ਪੜ੍ਹੋ- ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ
ਉਨ੍ਹਾਂ ਦੱਸਿਆ ਕਿ ਤਬਿਅਤ ਖਰਾਬ ਹੁੰਦੇ ਹੀ ਅਸੀਂ ਭਾਜੜ ਵਿੱਚ ਧੀ ਨੂੰ ਲੈ ਕੇ ਭਾਗਲਪੁਰ ਦੇ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਜਿਥੇ ਇਲਾਜ ਦੌਰਾਨ ਲਾੜੀ ਨਿਸ਼ਾ ਨੇ ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਦਮ ਤੋੜ ਦਿੱਤਾ। ਵਿਆਹ ਤੋਂ ਕੁਝ ਘੰਟੇ ਬਾਅਦ ਲਾੜੀ ਨਿਸ਼ਾ ਦੀ ਮੌਤ ਨੇ ਪੂਰੇ ਪਿੰਡ ਨੂੰ ਰੁਲਾ ਦਿੱਤਾ ਹੈ।
ਜੀਵਨ ਸੰਗਿਨੀ ਬਣਕੇ ਪਤੀ ਦੇ ਨਾਲ ਜ਼ਿੰਦਗੀ ਬਿਤਾਉਣ ਲਈ ਵਿਆਹ ਦੇ ਸੱਤ ਫੇਰੇ ਲੈਣ ਵਾਲੀ ਸੁਹਾਗਣ ਲਾੜੀ ਦੀ ਸਿਰਫ਼ ਪੰਜ ਘੰਟੇ ਵਿੱਚ ਇਲਾਜ ਦੌਰਾਨ ਮੌਤ ਨਾਲ ਸਾਰੇ ਹੈਰਾਨ ਹਨ। ਰੰਜੈ ਨੇ ਕਿਹਾ ਕਿ ਨਿਸ਼ਾ ਪਹਿਲਾਂ ਤੋਂ ਹੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਡਾਕਟਰਾਂ ਨੇ ਦੱਸਿਆ ਦੀ ਇਸ ਦੀ ਕਿਡਨੀ ਖ਼ਤਮ ਹੋ ਚੁੱਕੀ ਹੈ ਅਤੇ ਇਸ ਨੂੰ ਬਚਾਉਣਾ ਹੁਣ ਮੁਸ਼ਕਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ
NEXT STORY