ਰਾਮਪੁਰ - ਉੱਤਰ ਪ੍ਰਦੇਸ਼ ’ਚ ਤਿੰਨ ਪੜਾਵੀ ਪੰਚਾਇਤ ਚੋਣਾਂ ਦੀ ਜਾਰੀ ਗਿਣਤੀ ਦੌਰਾਨ ਰਾਮਪੁਰ ’ਚ ਮਿਲਕ ਬਲਾਕ ਦੇ ਇਕ ਪਿੰਡ ’ਚ ਇਕ ਮਹਿਲਾ ਉਮੀਦਵਾਰ ਜਿੱਤ ਦੀ ਸੂਚਨਾ ਤੋਂ ਇੰਨੀ ਉਤਸ਼ਾਹਿਤ ਹੋ ਗਈ ਕਿ ਦਰਵਾਜ਼ੇ ’ਤੇ ਖੜ੍ਹੀ ਬਾਰਾਤ ਦੀ ਫਿਕਰ ਕੀਤੇ ਬਗੈਰ ਵਰਮਾਲਾ ਛੱਡ ਕੇ ਜਿੱਤ ਦਾ ਸਰਟੀਫਿਕੇਟ ਲੈਣ ਮੰਡੀ ਕਮੇਟੀ ਪਹੁੰਚ ਗਈ।
ਇਹ ਵੀ ਪੜ੍ਹੋ- 'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'
ਮੁਹੰਮਦਪੁਰ ਜਦੀਦ ਦੇ ਵਾਰਡ ਨੰਬਰ 135 ਤੋਂ ਬੀ. ਡੀ. ਸੀ. ਦੀ ਉਮੀਦਵਾਰ ਪੂਨਮ ਸ਼ਰਮਾ ਦਾ ਵਿਆਹ ਐਤਵਾਰ ਦੀ ਰਾਤ ਨੂੰ ਸੀ। ਇਸ ਦੌਰਾਨ ਪਤਾ ਲੱਗਾ ਕਿ ਉਹ ਬੀ. ਡੀ. ਸੀ. ਜਿੱਤ ਚੁੱਕੀ ਹੈ ਤਾਂ ਉਹ ਲਾੜੀ ਦੇ ਕੱਪੜਿਆਂ ’ਚ ਮੰਡਪ ਛੱਡ ਕੇ ਮੰਡੀ ਕਮੇਟੀ ਪਹੁੰਚੀ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ। ਸਰਟੀਫਿਕੇਟ ਲੈਣ ਤੋਂ ਬਾਅਦ ਉਸ ਨੇ ਆਪਣੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸਖ਼ਤ ਟਿੱਪਣੀਆਂ ਨੂੰ ਕੌੜੀ ਦਵਾਈ ਦੇ ਘੁੱਟ ਵਾਂਗ ਲਓ: ਸੁਪਰੀਮ ਕੋਰਟ
NEXT STORY