ਨਵੀਂ ਦਿੱਲੀ (ਭਾਸ਼ਾ): ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਏਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੂੰ ਨੁਕਸਾਨ ਪਹੁੰਚਾਉਣਾ ਸਹੀ ਨਹੀਂ ਸੀ ਤੇ ਜੇਕਰ ਬ੍ਰਿਟੇਨ ਦੇ ਕਿਸੇ ਮਿਸ਼ਨ 'ਚ ਅਜਿਹੀ ਘਟਨਾ ਹੁੰਦੀ ਤਾਂ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਗੁੱਸਾ ਆਉਂਦਾ। ਉਹ ਇੱਥੇ ਅਨੰਤ ਕੇਂਦਰ ਸੰਗਠਨ ਵੱਲੋਂ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੋਲਿੰਗ ਸਟੇਸ਼ਨ ’ਚ ਬੱਚੇ ਦਾ ਹੋਇਆ ਜਨਮ, ਮਹਿਲਾ ਅਧਿਕਾਰੀਆਂ ਤੇ ਵੋਟਰਾਂ ਨੇ ਔਰਤ ਦੇ ਜਣੇਪੇ ’ਚ ਕੀਤੀ ਮਦਦ
ਉਨ੍ਹਾਂ ਕਿਹਾ, "ਜੋ ਕੁੱਝ ਹੋਇਆ, ਉਸ ਬਾਰੇ ਇੱਥੇ ਦੀ ਨਾਰਾਜ਼ਗੀ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ... ਉਹ ਲੋਕਾਂ ਦਾ ਛੋਟਾ ਸਮੂਹ ਸੀ ਜਿਸ ਨੇ ਹਾਈ ਕਮਿਸ਼ਨ ਨੂੰ ਨੁਕਸਾਨ ਪਹੁੰਚਾਇਆ। ਜੇਕਰ ਸਾਡੇ ਹਾਈ ਕਮਿਸ਼ਨ ਦੇ ਨਾਲ ਅਜਿਹਾ ਹੁੰਦਾ ਤਾਂ ਮੈਨੂੰ ਵੀ ਓਨਾ ਹੀ ਗੁੱਸਾ ਆਉਂਦਾ।" ਏਲਿਸ ਇਸ ਸਾਲ ਮਾਰਚ ਵਿਚ ਲੰਡਨ ਸਥਿਤ ਭਾਰੀਤ ਹਾਈ ਕਮਿਸ਼ਨ ਵਿਚ ਖ਼ਾਲਿਸਤਨ ਸਮਰਥਕ ਸਮੂਹ ਵੱਲੋਂ ਕੀਤੀ ਗਈ ਭੰਨਤੋੜ ਦਾ ਜ਼ਿਕਰ ਕਰ ਰਹੇ ਸਨ। ਉਸ ਘਟਨਾ ਵਿਚ ਭਾਰਤੀ ਝੰਡੇ ਨੂੰ ਉਤਾਰਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ
ਅੱਤਵਾਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚ ਕੋਈ ਅਸਹਿਮਤੀ ਨਹੀਂ
ਅਲੈਕਸ ਏਲਿਸ ਨੇ ਕਿਹਾ ਕਿ ਭਾਰਤ ਤੇ ਬ੍ਰਿਟੇਨ ਆਪਸੀ ਅਸਹਿਮਤੀ ਨਾਲ ਨਜਿੱਠਣ ਵਿਚ ਸਮਰੱਥ ਹਨ ਪਰ ਕੱਟੜਪੰਥੀਆਂ ਨੂੰ ਲੈ ਕੇ ਕੋਈ ਅਸਹਿਮਤੀ ਨਹੀਂ ਹੈ। ਅੱਤਵਾਦ ਦੇ ਮਾਮਲੇ ਵਿਚ ਦੋਵਾਂ ਦੇਸ਼ਾਂ ਵਿਚਾਲੇ ਕੋਈ ਅਸਹਿਮਤੀ ਨਹੀਂ ਹੈ। ਭਾਰਤੀ ਹਾਈ ਕਮਿਸ਼ਨ ’ਚ ਜੋ ਹੋਇਆ, ਉਹ ਬਿਲਕੁਲ ਸਹੀ ਨਹੀਂ ਸੀ। ਅਸੀਂ ਅੱਤਵਾਦ ਨੂੰ ਲੋਕਾਂ ਦੇ ਕਿਸੇ ਖ਼ਾਸ ਸਮੂਹ ਨਾਲ ਸਬੰਧ ਦੇ ਰੂਪ ਵਿਚ ਨਹੀਂ ਵੇਖਦੇ...ਅੱਤਵਾਦ ਕਿਸੇ ਵੀ ਦੇਸ਼ ਲਈ ਖ਼ਤਰਾ ਹੈ। ਯਕੀਨੀ ਤੌਰ 'ਤੇ ਮੇਰੇ ਦੇਸ਼ ਵਿਚ ਵੀ ਇਹ ਇਕ ਖ਼ਤਰਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਜਬ-ਗਜ਼ਬ: ਲੋਕਾਂ ਨੂੰ ਮਾਰ ਕੇ ਆਪਣੀ ਮਰਦਾਨਗੀ ਸਾਬਿਤ ਕਰਦੇ ਹਨ ‘ਮੁਰਸੀ’ ਜਨਜਾਤੀ ਦੇ ਲੋਕ
NEXT STORY