ਨਵੀਂ ਦਿੱਲੀ- ਸਾਡੇ 'ਚੋਂ ਬਹੁਤ ਸਾਰੇ ਲੋਕ ਭਾਰਤ ਦਾ ਇਤਿਹਾਸ ਕਿਤਾਬਾਂ, ਸਕੂਲੀ ਪਾਠ ਪੁਸਤਕਾਂ ਜਾਂ ਇੰਟਰਨੈੱਟ 'ਤੇ ਪੜ੍ਹਦੇ ਹਨ। ਪਰ ਜੇਕਰ ਸਾਨੂੰ ਉਸ ਦੌਰ ਨਾਲ ਸਬੰਧਤ ਕੋਈ ਵੀ ਅਸਲੀ ਚੀਜ਼ ਮਿਲਦੀ ਹੈ, ਤਾਂ ਉਸ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ, ਕਿਉਂਕਿ ਇਹ ਸਾਨੂੰ ਸਾਡੇ ਅਤੀਤ ਬਾਰੇ ਸਿੱਧੀ ਜਾਣਕਾਰੀ ਦਿੰਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਈ ਪੁਰਾਣੇ ਦਸਤਾਵੇਜ਼ ਸ਼ੇਅਰ ਕੀਤੇ ਗਏ ਹਨ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਲੜੀ 'ਚ ਇਕ ਯੂਜ਼ਰ ਨੇ 95 ਸਾਲ ਪੁਰਾਣੇ ਬ੍ਰਿਟਿਸ਼-ਭਾਰਤੀ ਪਾਸਪੋਰਟ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੇ ਇੰਟਰਨੈੱਟ 'ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ
ਸੋਸ਼ਲ ਮੀਡੀਆ ਮੰਚ 'ਐਕਸ' ਯੂਜ਼ਰ @LostTemple7 ਨੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਕਰਤਾਰ ਸਿੰਘ ਨਾਂ ਦੇ ਵਿਅਕਤੀ ਦਾ ਪਾਸਪੋਰਟ ਵਿਖਾਈ ਦੇ ਰਿਹਾ ਹੈ। ਇਹ ਪਾਸਪੋਰਟ ਥੋੜ੍ਹਾ ਪੁਰਾਣਾ ਅਤੇ ਘਿਸਿਆ ਹੋਇਆ ਹੈ, ਇਸ ਦਾ ਰੰਗ ਸ਼ਾਹੀ ਨੀਲਾ ਹੈ ਅਤੇ ਇਸ 'ਤੇ ਬ੍ਰਿਟਿਸ਼ ਸਮਰਾਟ ਦਾ ਚਿੰਨ੍ਹ ਹੈ। ਪੋਸਟ ਮੁਤਾਬਕ ਇਹ 1930 ਦਾ ਬ੍ਰਿਟਿਸ਼-ਭਾਰਤੀ ਪਾਸਪੋਰਟ ਹੈ, ਜਿਸ ਦੀ ਵਰਤੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ।
![PunjabKesari](https://static.jagbani.com/multimedia/15_14_234423424passport2-ll.jpg)
ਇਹ ਵੀ ਪੜ੍ਹੋ- ਘੋੜੀ ਚੜ੍ਹਿਆ ਲਾੜਾ, ਬਾਰਾਤੀਆਂ ਤੋਂ ਵੱਧ ਪਹੁੰਚ ਗਏ ਪੁਲਸ ਵਾਲੇ ਤੇ ਫਿਰ...
ਸੋਸ਼ਲ ਮੀਡੀਆ 'ਤੇ ਪਾਸਪੋਰਟ ਹੋ ਰਿਹਾ ਵਾਇਰਲ
ਇਸ ਪੋਸਟ ਨੂੰ ਸ਼ੇਅਰ ਕੀਤੇ ਜਾਣ ਮਗਰੋਂ ਹੁਣ ਤੱਕ ਇਸ ਨੂੰ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਨੂੰ "ਅਨਮੋਲ ਵਿਰਾਸਤ" ਅਤੇ "ਖਜ਼ਾਨਾ" ਦੱਸਿਆ ਹੈ। ਕੁਝ ਯੂਜ਼ਰਸ ਨੇ ਸੁਝਾਅ ਦਿੱਤਾ ਕਿ ਇਸ ਪਾਸਪੋਰਟ ਨੂੰ ਮਿਊਜ਼ੀਅਮ ਵਿਚ ਰੱਖਿਆ ਜਾਣਾ ਚਾਹੀਦਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ਮੈਨੂੰ ਆਪਣੇ ਪੁਰਖਿਆਂ ਦੇ ਅਜਿਹੇ ਹੀ ਬ੍ਰਿਟਿਸ਼-ਭਾਰਤੀ ਪਾਸਪੋਰਟ ਮਿਲੇ ਹਨ ਜਦਕਿ ਇਕ ਹੋਰ ਨੇ ਕੁਮੈਂਟ ਕੀਤਾ ਕਿ ਮੇਰੇ ਦਾਦਾ ਜੀ ਕੋਲ ਵੀ ਅਜਿਹਾ ਹੀ ਪਾਸਪੋਰਟ ਸੀ।
ਇਹ ਵੀ ਪੜ੍ਹੋ- ਆਤਿਸ਼ੀ ਨੇ ਦਿੱਲੀ ਦੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੁਰਾਣੇ ਬ੍ਰਿਟਿਸ਼ ਭਾਰਤੀ ਪਾਸਪੋਰਟ ਦੀ ਤਸਵੀਰ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਇਕ ਇੰਟਰਨੈੱਟ ਯੂਜ਼ਰ ਨੇ ਆਪਣੇ ਦਾਦਾ ਜੀ ਦਾ ਬ੍ਰਿਟਿਸ਼ ਇੰਡੀਅਨ ਪਾਸਪੋਰਟ ਸਾਂਝਾ ਕੀਤਾ ਸੀ, ਜੋ ਕਿ 90 ਸਾਲ ਤੋਂ ਵੱਧ ਪੁਰਾਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਬਣਾਏ ਸਬੰਧ ਫੇਰ ਨਿੱਜੀ ਫੋਟੋ ਕਰ'ਤੀ ਵਾਇਰਲ, ਵਿਆਹ ਤੋਂ ਮੁਕਰਨ 'ਤੇ ਕੁੜੀ ਪਹੁੰਚ ਗਈ ਘਰ ਤੇ ਫਿਰ...
NEXT STORY