ਬਿਲਾਸਪੁਰ (ਭਾਸ਼ਾ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਐਤਵਾਰ ਕਿਹਾ ਕਿ ਅੰਗਰੇਜ਼ਾਂ ਨੇ 250 ਸਾਲਾਂ ’ਚ ਵੀ ਇੰਨੀ ਲੁੱਟ ਨਹੀਂ ਕੀਤੀ ਸੀ, ਜਿੰਨੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਜਗ ਸਰਕਾਰ ਨੇ 9 ਸਾਲਾਂ ਵਿਚ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)
ਛੱਤੀਸਗੜ੍ਹ ਦੇ ਬਿਲਾਸਪੁਰ ਸ਼ਹਿਰ ਦੇ ਸਾਇੰਸ ਕਾਲਜ ਮੈਦਾਨ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਭਾਜਪਾ ਅਤੇ ਕਾਂਗਰਸ ’ਤੇ ਵਰ੍ਹਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਨੂੰ ਮੌਕਾ ਦੇ ਕੇ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ। ਮਹਿੰਗਾਈ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਮੇਰੇ ਨਾਲ ਗੁੱਸੇ ਹੋ ਗਏ ਕਿ ਮੈਂ ਦਿੱਲੀ ਵਿਚ ਰਿਓੜੀਆਂ ਵੰਡ ਰਿਹਾ ਹਾਂ। ਹਾਂ ਮੋਦੀ ਜੀ ! ਮੈਂ ਵੰਡ ਰਿਹਾ ਹਾਂ ਪਰ ਤੁਹਾਡੇ ਲੋਕ ਰਿਓੜੀਆਂ ਨੂੰ ਲੁੱਟ ਕੇ ਆਪਣੇ ਘਰ ਲਿਜਾ ਰਹੇ ਹਨ। ਜਦੋਂ ਮੈਂ ਰਿਓੜੀਆਂ ਗਰੀਬਾਂ ਦੇ ਹੱਥਾਂ ਵਿਚ ਰੱਖ ਰਿਹਾ ਹਾਂ ਤਾਂ ਤੁਸੀਂ ਚਿੰਤਾ ਕਿਉਂ ਕਰਦੇ ਹੋ?
ਇਹ ਖ਼ਬਰ ਵੀ ਪੜ੍ਹੋ : ਸਤਲੁਜ ਦਰਿਆ ਰਾਹੀਂ ਪਾਕਿਸਤਾਨ ਵੱਲੋਂ ਆਈਆਂ ਬੋਤਲਾਂ BSF ਵੱਲੋਂ ਬਰਾਮਦ, ਖੋਲ੍ਹਣ ’ਤੇ ਉੱਡੇ ਹੋਸ਼
ਕੇਜਰੀਵਾਲ ਨੇ ਕਿਹਾ ਕਿ ਅੱਜ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਸਬਜ਼ੀਆਂ, ਦੁੱਧ, ਆਟਾ ਸਭ ਕੁਝ ਮਹਿੰਗਾ ਹੋ ਗਿਆ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕੀਮਤਾਂ ਕਿਉਂ ਵਧ ਰਹੀਆਂ ਹਨ? ਮੋਦੀ ਜੀ ਨੇ ਜਿੰਨਾ ਟੈਕਸ ਲਾਇਆ ਹੈ, ਆਜ਼ਾਦੀ ਤੋਂ ਬਾਅਦ ਇੰਨਾ ਕਦੇ ਨਹੀਂ ਲੱਗਾ। ਮੋਦੀ ਜੀ ਨੇ ਚਾਹ, ਕੌਫ਼ੀ, ਦੁੱਧ, ਤੇਲ ਕੁਝ ਵੀ ਨਹੀਂ ਬਖ਼ਸ਼ਿਆ।
‘ਇਹ ਗੁਗਲੀ ਨਹੀਂ, ਲੁੱਟ..’ ਅਜਿਤ ਦੇ ਦਾਅਵਿਆਂ ’ਤੇ ਬੋਲੇ ਸ਼ਰਦ ਪਵਾਰ-‘ਸੱਚ ਸਾਹਮਣੇ ਆਵੇਗਾ’
NEXT STORY