ਲੰਡਨ — ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ ਨਵੇਂ ਸਾਲ 'ਚ ਭਾਰਤੀ ਮੂਲ ਦੇ 33 ਲੋਕਾਂ ਨੂੰ ਸਨਮਾਨਿਤ ਕਰੇਗੀ। ਇਨ੍ਹਾਂ ਲੋਕਾਂ ਨੂੰ ਬ੍ਰਿਟੇਨ ਨੂੰ ਦਿੱਤੀ ਗਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਲ 2018 'ਚ ਬ੍ਰਿਟੇਨ ਦੀ ਮਹਾਰਾਣੀ ਵੱਲੋਂ ਬਕਿੰਘਮ ਪੈਲੇਸ 'ਚ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਇਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ 'ਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਮੈਂਬਰ ਵੀ ਮੌਜੂਦ ਹੋਣਗੇ।
ਯੂਨੀਵਰਸਿਟੀ ਆਫ ਯਾਰਕ 'ਚ ਪ੍ਰੋਫੈਸਰ ਅਤੇ ਇਲੈਕਟ੍ਰਾਨ ਮਾਇਕ੍ਰੋਸਕੋਪ ਦੀ ਪ੍ਰਮੁੱਖ ਪ੍ਰੋਫੈਸਰ ਪ੍ਰਤੀਭਾ ਲਕਸ਼ਮਣ ਗਈ ਨੂੰ ਰਸਾਇਣ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਉਨ੍ਹਾਂ ਦੀਆਂ ਸੇਵਾਵਾਂ ਲਈ 'ਹੇਮਹੁਡ' ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਇਕ ਅਜਿਹਾ ਮਾਇਕ੍ਰੋਸਕੋਪ ਤਿਆਰ ਕਰਨ ਦਾ ਕ੍ਰੈਡਿਟ ਦਿੱਤਾ ਗਿਆ ਹੈ ਜਿਸ 'ਚ ਆਟੌਮਿਕ ਪੱਧਰ 'ਤੇ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਦੇਖਣ ਦੀ ਸਮਰਥਾ ਹੈ।
ਲਿਸਟ 'ਚ ਸ਼ਾਮਲ ਭਾਰਤੀ ਮੂਲ ਦੇ ਲੋਕਾਂ 'ਚੋਂ 9 ਲੋਕਾਂ ਨੂੰ ਆਰਡਰ ਆਫ ਦਿ ਬ੍ਰਿਟਿਸ਼ ਐਮਪਾਇਰ, 16 ਲੋਕਾਂ ਨੂੰ ਮੈਂਬਰਜ਼ ਆਫ ਦਿ ਬ੍ਰਿਟਿਸ਼ ਐਮਪਾਇਰ ਅਤੇ 7 ਨੂੰ ਬ੍ਰਿਟਿਸ਼ ਐਮਪਾਇਰ ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਨਮਾਨਿਤ ਕੀਤੇ ਜਾਣ ਵਾਲੇ ਲੋਕਾਂ ਦੀ ਲਿਸਟ 'ਚ ਜਰਨੈਲ ਸਿੰਘ ਅਠਵਾਲ, ਚਰਣਜੀਤ ਸਿੰਘ ਬੌਂਟ੍ਰਾ, ਰਣਜੀਤ ਲਾਲ ਧੀਰ, ਰਿਲੇਸ਼ ਕੁਮਾਰ ਜਡੇਜਾ, ਓਮਕਾਰ ਦੀਪ ਸਿੰਘ ਭਾਟੀਆ, ਬੌਬੀ ਗੁਰਭੇਜ ਸਿੰਘ ਦੇਵ, ਗਿੱਲੀਆ ਢਿੱਲੋਂ, ਅਤੁਲ ਕੁਮਾਰ ਭੋਗੀਲਾਲ ਪਟੇਲ, ਮੁਬੀਨ ਯੂਨੁਸ ਪਟੇਲ, ਗੁਰਮੀਤ ਸਿੰਘ ਰੰਧਾਵਾ, ਸ਼ਿਆਮਲਾਲ ਕਾਂਤੀ ਸੇਨ ਗੁਪਤਾ, ਪ੍ਰੋਫੈਸਰ ਵਿਕਾਸ ਸਾਗਰ ਸ਼ਾਹ ਆਦਿ ਸ਼ਾਮਲ ਹਨ।
ਆਈ. ਐੱਸ. ਨੇ ਰਚੀ ਸੀ ਜਾਧਵ ਦੀ ਮਾਂ-ਪਤਨੀ ਦੇ ਨਿਰਾਦਰ ਦੀ ਸਾਜ਼ਿਸ਼ : ਹਮਜਾ
NEXT STORY