ਜੈਪੁਰ (ਸ.ਹ.) - ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ’ਚ ਐਤਵਾਰ ਸਵੇਰੇ ਤਿੰਨ ਭੈਣਾਂ ਨੇ ਆਪਣੇ ਭਰਾ ਨੂੰ ਨਹਾਉਂਦੇ ਸਮੇਂ ਡੁੱਬਣ ਤੋਂ ਬਚਾਉਣ ਦੀ ਇਕ ਤਲਾਅ ’ਚ ਛਾਲ ਮਾਰ ਦਿੱਤੀ ਪਰ ਪਾਣੀ ਵਿਚ ਡੁੱਬ ਜਾਣ ਕਾਰਨ ਚਾਰਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਇਹ ਦੁਖਾਂਤ ਬਿਰਜਾ ਪਿੰਡ ਨੇੜੇ ਹੀਰਾਮਨ ਕੁੰਡ ਤਲਾਅ ’ਚ ਵਾਪਰਿਆ ਹੈ। ਇਸ ਘਟਨਾ ਦੌਰਾਨ ਮਾਰੇ ਗਏ ਚਾਰੇ ਭੈਣ-ਭਰਾ ਦੀ ਪਛਾਣ ਰਵੀ (21) ਆਪਣੀਆਂ 2 ਸਕੀਆਂ ਭੈਣਾਂ ਮਨੋਰਮਾ (22), ਬੋਟੋ (25) ਤੇ ਚਚੇਰੀ ਭੈਣ ਕੱਲੋ (18) ਵਜੋਂ ਹੋਈ ਹੈ।
ਪੜ੍ਹੋ ਇਹ ਵੀ - ਹਰਿਆਣਵੀ ਗਾਇਕ ਅੰਕਿਤ ਕਤਲਕਾਂਡ: ਪੁਲਸ ਐਨਕਾਊਂਟਰ 'ਚ ਦੋਵੇਂ ਸ਼ੂਟਰ ਢੇਰ
ਉਕਤ ਭੈਣ-ਭਰਾ ਆਪਣੇ ਪਰਿਵਾਰ ਨਾਲ ਸ਼ਨੀਵਾਰ ਰਾਤ ਇਕ ਮੇਲੇ ’ਚ ਸ਼ਾਮਲ ਹੋਣ ਤੋਂ ਬਾਅਦ ਹੀਰਾਮਨ ਬਾਬਾ ਮੰਦਰ ਆਏ ਸਨ। ਚਾਰੇ ਐਤਵਾਰ ਸਵੇਰੇ ਤਲਾਅ ਨੇੜੇ ਪਹੁੰਚੇ। ਰਵੀ ਨਹਾਉਣ ਲਈ ਪਾਣੀ ’ਚ ਉਤਰਿਆ ਪਰ ਉਹ ਡੂੰਘੇ ਪਾਣੀ ’ਚ ਜਾਣ ਤੋਂ ਬਾਅਦ ਡੁੱਬਣ ਲੱਗਾ। ਭਰਾ ਨੂੰ ਡੁੱਬਦਾ ਵੇਖ ਕੇ ਉਸ ਦੀਆਂ ਤਿੰਨੋਂ ਭੈਣਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਚ ਛਾਲ ਮਾਰ ਦਿੱਤੀ ਪਰ ਉਹ ਵੀ ਡੁੱਬ ਗਈਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਨੂੰ ਤਲਾਅ ’ਚੋਂ ਕੱਢਿਆ, ਜਦੋਂ ਕਿ ਰਵੀ ਦੀ ਲਾਸ਼ ਕੁਝ ਘੰਟਿਆਂ ਬਾਅਦ ਬਰਾਮਦ ਕੀਤੀ ਗਈ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਰ ਚਲਾਉਂਦੇ ਸਮੇਂ ਫ਼ੋਨ ’ਤੇ ਗੱਲ ਕਰ ਰਹੀ ਔਰਤ ਨੇ ਕੁਚਲਿਆ ਜਵਾਕ, ਹੋਈ ਦਰਦਨਾਕ ਮੌਤ
NEXT STORY