ਮਹਿਰਾਜਗੰਜ– ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ’ਚ ਧਾਂਦਲੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਕ ਤੋਂ ਬਾਅਦ ਇਕ ਮਾਮਲੇ ਸਾਹਮਣੇ ਆ ਰਹੇ ਹਨ। ਬਲੀਆ, ਸੋਨਭੱਦਰ, ਝਾਂਸੀ ਤੇ ਹੁਣ ਮਹਿਰਾਜਗੰਜ ਦਾ ਨਾਮ ਵੀ ਇਸ ਸੂਚੀ ’ਚ ਸ਼ਾਮਲ ਹੋ ਗਿਆ ਹੈ। ਹੱਦ ਉਦੋਂ ਹੋ ਗਈ, ਜਦੋਂ ਸਕੀਮ ਦੀ ਗ੍ਰਾਂਟ ਦੇ ਲਾਲਚ ’ਚ ਭਰਾ ਨੇ ਆਪਣੀ ਹੀ ਭੈਣ ਨਾਲ ਸੱਤ ਫੇਰੇ ਲੈ ਲਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਮਹਿਰਾਜਗੰਜ ਦੇ ਲਕਸ਼ਮੀਪੁਰ ਬਲਾਕ ’ਚ 5 ਮਾਰਚ ਨੂੰ ਮੁੱਖ ਮੰਤਰੀ ਦਾ ਸਮੂਹਿਕ ਵਿਆਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਲਕਸ਼ਮੀਪੁਰ ਬਲਾਕ ਖ਼ੇਤਰ ਦੇ ਇਕ ਪਿੰਡ ਦੀ ਇਕ ਵਿਆਹੁਤਾ ਲੜਕੀ ਨੇ ਵੀ ਸਮੂਹਿਕ ਵਿਆਹ ਸਕੀਮ ਲਈ ਅਰਜ਼ੀ ਦਿੱਤੀ ਸੀ। ਜਾਂਚ ਤੋਂ ਬਾਅਦ ਲੜਕੀ ਦੇ ਪਤੀ ਨੇ 5 ਮਾਰਚ ਨੂੰ ਆਉਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆਇਆ। ਅਧਿਕਾਰੀਆਂ ਤੇ ਵਿਚੋਲਿਆਂ ਨੇ ਉਸ ਦੇ ਪਤੀ ਦੀ ਬਜਾਏ ਉਸ ਦੇ ਭਰਾ ਨੂੰ ਮੰਡਪ ’ਚ ਬਿਠਾਇਆ। ਇੰਨਾ ਹੀ ਨਹੀਂ, ਭੈਣ-ਭਰਾ ਦੇ ਸੱਤ ਫੇਰੇ ਵੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਸ਼ੁਭਦੀਪ ਦੇ ਜਨਮ ’ਤੇ ਬੱਬੂ ਮਾਨ ਨੇ ਮੂਸੇ ਵਾਲਾ ਦੇ ਮਾਪਿਆਂ ਨੂੰ ਦਿੱਤੀਆਂ ਵਧਾਈਆਂ, ਨਵ-ਜਨਮੇ ਨੂੰ ਦਿੱਤਾ ਪਿਆਰ
ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪਹਿਲਾਂ ਤਾਂ ਅਧਿਕਾਰੀ ਇਸ ਤੋਂ ਇਨਕਾਰ ਕਰਦੇ ਰਹੇ ਪਰ ਮਾਮਲਾ ਵਧਦਾ ਦੇਖ ਕੇ ਅਧਿਕਾਰੀ ਜਾਂਚ ਦੀ ਗੱਲ ਕਰ ਰਹੇ ਹਨ ਤੇ ਗ੍ਰਾਂਟ ਦੀ ਰਾਸ਼ੀ ਦੀ ਅਦਾਇਗੀ ਨੂੰ ਟਾਲਣ ਲੱਗੇ ਹਨ। ਸਕੀਮ ਤਹਿਤ ਦਿੱਤਾ ਗਿਆ ਸਾਮਾਨ ਵੀ ਵਾਪਸ ਲੈਣ ’ਚ ਰੁੱਝੇ ਹੋਏ ਹਨ।
ਲਕਸ਼ਮੀਪੁਰ ਦੇ ਬੀ. ਡੀ. ਓ. ਅਮਿਤ ਮਿਸ਼ਰਾ ਨੇ ਦੱਸਿਆ ਕਿ ਇਕ ਲੜਕੀ ਵਲੋਂ ਆਪਣੇ ਭਰਾ ਨਾਲ ਧੋਖੇ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਵਾਪਸ ਲੈ ਲਿਆ ਗਿਆ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁਪਰੀਮ ਕੋਰਟ ਨੇ 2019 ਦੇ ਅਸਲਾ ਲਾਇਸੈਂਸ ਕੇਸ 'ਚ ਅੱਬਾਸ ਅੰਸਾਰੀ ਦੀ ਜ਼ਮਾਨਤ ਕੀਤੀ ਮਨਜ਼ੂਰ
NEXT STORY