ਨਵੀਂ ਦਿੱਲੀ— ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਮਾਡਰਨ ਕਾਲੋਨੀ 'ਚ ਘਟੀ। ਇਕ ਬੱਚੇ ਦੀ ਮਾਂ ਦੇ ਨਾਲ ਇਕ ਵਿਅਕਤੀ ਨੇ ਵਿਆਹ ਕਰ ਲਿਆ। ਜਿਸ ਵਿਅਕਤੀ ਨੇ ਉਸ ਔਰਤ ਨਾਲ ਵਿਆਹ ਕੀਤਾ ਰੱਖੜੀ 'ਤੇ ਓਸੇ ਤੋਂ ਰੱਖੜੀ ਬੰਨ੍ਹਵਾਈ ਸੀ। ਰੱਖੜੀ ਤੋਂ 10 ਦਿਨ ਬਾਅਦ ਹੀ ਉਨ੍ਹਾਂ ਨੇ ਲਵ ਮੈਰਿਜ ਕਰ ਲਈ ਅਤੇ ਫਰਾਰ ਹੋ ਗਏ। ਵਿਆਹ ਕਰਨ ਵਾਲੀ ਔਰਤ ਦੀ ਮਾਂ ਨੇ ਬੇਟੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਜਦੋਂ ਔਰਤ ਦਾ ਬਿਆਨ ਲਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੇ ਮਰਜ਼ੀ ਨਾਲ ਵਿਆਹ ਕਰਵਾਇਆ ਹੈ। ਉਹ ਆਪਣੇ ਪਤੀ ਨਾਲ ਹੀ ਰਹਿਣਾ ਚਾਹੁੰਦੀ ਹੈ ਪਰ ਔਰਤ ਦੀ ਮਾਂ ਦਾ ਦੋਸ਼ ਹੈ ਕਿ ਉਸ ਦੀ ਬੇਟੀ ਨੂੰ ਗੁਮਰਾਹ ਕੀਤਾ ਗਿਆ ਹੈ। ਹੁਣ ਉਸ ਨੂੰ ਬੇਟੀ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਔਰਤ ਇਕ ਵਾਰ ਫਿਰ ਤੋਂ ਪੁਲਸ ਕੋਲ ਪਹੁੰਚੀ ਅਤੇ ਉਸ ਨੇ ਮੰਗ ਕੀਤੀ ਕਿ ਉਸ ਨੂੰ ਉਸ ਦੀ ਬੇਟੀ ਨਾਲ ਮਿਲਵਾਇਆ ਜਾਵੇ ਪਰ ਪੁਲਸ ਨੇ ਇਸ 'ਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ 'ਚ ਅਸਮਰੱਥਤਾ ਜਤਾਈ ਹੈ। ਗਾਂਧੀ ਨਗਰ ਥਾਣਾ ਇੰਚਾਰਜ ਭੁਪਿੰਦਰ ਰਾਣਾ ਦਾ ਕਹਿਣਾ ਹੈ ਕਿ ਔਰਤ ਨੇ ਆਪਣੀ ਮਰਜ਼ੀ ਨਾਲ ਉਸ ਵਿਅਕਤੀ ਨਾਲ ਵਿਆਹ ਕੀਤਾ ਹੈ।
ਪਤੀ ਨਾਲ ਅਪ੍ਰੈਲ 'ਚ ਹੋਇਆ ਤਲਾਕ
ਮਾਡਰਨ ਕਾਲੋਨੀ ਨਿਵਾਸੀ ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਸੁਲਤਾਨਪੁਰ ਨਿਵਾਸੀ ਵਿਅਕਤੀ ਨਾਲ ਕਰੀਬ ਪੰਜ ਸਾਲ ਪਹਿਲਾਂ ਹੋਇਆ ਸੀ। ਉਸ ਦੀ ਬੇਟੀ ਦਾ ਆਪਣੇ ਪਤੀ ਨਾਲ ਵਿਵਾਦ ਚਲ ਰਿਹਾ ਸੀ। ਅਪ੍ਰੈਲ 'ਚ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਤੋਂ ਉਸ ਦੀ ਬੇਟੀ ਆਪਣੇ ਚਾਰ ਸਾਲ ਦੇ ਬੱਚੇ ਨਾਲ ਉਸ ਦੇ ਕੋਲ ਹੀ ਰਹਿ ਰਹੀ ਸੀ। ਔਰਤ ਦਾ ਦੋਸ਼ ਹੈ ਕਿ ਪੁਲਸ ਵੀ ਉਸ ਦੀ ਕੋਈ ਸਹਾਇਤਾ ਨਹੀਂ ਕਰ ਰਹੀ ਜਿਸ ਔਰਤ ਨੇ ਉਸ ਦੀ ਬੇਟੀ ਨੂੰ ਆਪਣੇ ਜਾਲ 'ਚ ਫਸਾ ਕੇ ਵਿਆਹ ਕਰਵਾਇਆ ਹੈ ਉਹ ਕਈ ਲੋਕਾਂ ਤੋਂ ਪੈਸੇ ਠੱਗ ਚੁਕੀ ਹੈ।
CBI ਡਾਇਰੈਕਟਰ ਆਲੋਕ ਵਰਮਾ ਨੇ ਛੁੱਟੀ 'ਤੇ ਭੇਜਣ ਦੇ ਫੈਸਲੇ ਨੂੰ ਦਿੱਤੀ ਚੁਣੌਤੀ
NEXT STORY