ਬਸਤੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਭਰਾਵਾਂ ਨੇ ਆਪਣੀ ਮਾਂ ਅਤੇ ਭੈਣ ਨੂੰ ਕਥਿਤ ਤੌਰ ’ਤੇ ਜ਼ਿੰਦਾ ਸਾੜ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ 7 ਲੋਕਾਂ ਨੂੰ ਨਾਮਜ਼ਦ ਅਤੇ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਕਪਤਾਨਗੰਜ ਥਾਣਾ ਖੇਤਰ ਦੇ ਸੇਠਾ ਪਿੰਡ ’ਚ ਇਕ ਘਰ ’ਚੋਂ 2 ਔਰਤਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਪੁਲਸ ਮੁਤਾਬਕ ਮ੍ਰਿਤਕ ਔਰਤਾਂ ਦੀ ਪਛਾਣ ਗੋਦਾਵਰੀ (55) ਅਤੇ ਉਸ ਦੀ ਬੇਟੀ ਸੌਮਿਆ (26) ਵਜੋਂ ਹੋਈ ਹੈ।
‘ਭਾਰਤੀ ਵਾਯੂਯਾਨ ਬਿੱਲ’ ’ਤੇ ਸੰਸਦ ਦੀ ਮੋਹਰ
NEXT STORY