ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਗੌਰਾਬਾਦਸ਼ਾਹਪੁਰ ਖੇਤਰ ਵਿਚ ਮੰਗਲਵਾਰ ਨੂੰ ਇਕ ਤਲਾਬ 'ਚ ਨਹਾਉਂਦੇ ਸਮੇਂ ਡੁੱਬਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਨਯਨਸੰਡ ਪਿੰਡ ਦੇ ਦੋ ਭਰਾ ਓਮ (13) ਅਤੇ (12) ਮੰਗਲਵਾਰ ਦੁਪਹਿਰ ਨੂੰ ਬਘੰਦਰਾ ਪਿੰਡ ਦੇ ਦਸ਼ਰਥ ਤਲਾਬ ਵਿਚ ਨਹਾਉਣ ਗਏ ਸਨ। ਤਲਾਬ ਵਿਚ ਜ਼ਿਆਦਾ ਪਾਣੀ ਹੋਣ ਕਾਰਨ ਦੋਵੇਂ ਡੁੱਬਣ ਲੱਗ ਪਏ।
ਜਦੋਂ ਤੱਕ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ ਬਚਾਉਣ ਲਈ ਉੱਥੇ ਭੱਜੇ, ਦੋਵੇਂ ਪਾਣੀ ਵਿਚ ਡੁੱਬ ਗਏ। ਪਿੰਡ ਵਾਸੀਆਂ ਅਤੇ ਪੁਲਸ ਮੁਲਾਜ਼ਮਾਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਦੋਵਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ। ਥਾਣਾ ਇੰਚਾਰਜ ਫੂਲਚੰਦ ਪਾਂਡੇ ਨੇ ਦੋਵਾਂ ਨੂੰ ਇਲਾਜ ਲਈ ਕਮਿਊਨਿਟੀ ਹਸਪਤਾਲ ਚੋਰਸੰਡ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਨੇ ਚਿੱਟੇ ਸਮੇਤ ਚੁੱਕ ਲਿਆ ਪੰਜਾਬੀ ਮੁੰਡਾ, ਉਮਰ ਸਿਰਫ...
NEXT STORY