ਨਵੀਂ ਦਿੱਲੀ- ਬੀ.ਐੱਸ.ਐੱਫ. ਦੇ ਜਵਾਨਾਂ 'ਚ ਕੋਰੋਨਾ ਦਾ ਇਨਫੈਕਸ਼ਨ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ 36 ਜਵਾਨਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਸ ਦੌਰਾਨ 33 ਜਵਾਨ ਠੀਕ ਹੋਏ ਹਨ। ਬੀ.ਐੱਸ.ਐੱਫ. ਵਲੋਂ ਜਾਰੀ ਬਿਆਨ ਅਨੁਸਾਰ, ਹੁਣ 526 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ 817 ਜਵਾਨ ਠੀਕ ਹੋ ਚੁਕੇ ਹਨ।
ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਜਾਨਲੇਵਾ ਵਾਇਰਸ ਦਾ ਪ੍ਰਕੋਪ ਸਿਰਫ਼ ਬੀ.ਐੱਸ.ਐੱਫ. ਦੇ ਜਵਾਨਾਂ ਤੱਕ ਸੀਮਿਤ ਨਹੀਂ ਹੈ। ਇਸ ਵਾਇਰਸ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24,850 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 613 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ 'ਚ ਕੋਰੋਨਾ ਨਾਲ ਪੀੜਤ ਲੋਕਾਂ ਦਾ ਅੰਕੜਾ ਵਧ ਕੇ 6 ਲੱਖ 73 ਹਜ਼ਾਰ 165 ਹੋ ਗਿਆ ਹੈ। ਹੁਣ ਤੱਕ 4 ਲੱਖ 9 ਹਜ਼ਾਰ 83 ਮਰੀਜ਼ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਚੁਕੇ ਹਨ ਅਤੇ 2 ਲੱਖ 44 ਹਜ਼ਾਰ 814 ਸਰਗਰਮ ਮਾਮਲੇ ਹਨ। ਇਸ ਮਹਾਮਾਰੀ ਕਾਰਨ 19,268 ਲੋਕਾਂ ਦੀ ਜਾਨ ਜਾ ਚੁਕੀ ਹੈ।
ਵਿਆਹ ਵਾਲੇ ਘਰ ਸ਼ਗਨਾਂ ਦੀ ਥਾਂ ਪਏ ਵੈਣ, ਬਿਊਟੀ ਪਾਰਲਰ ਗਈ ਲਾੜੀ ਦਾ ਕਤਲ
NEXT STORY