ਜੰਮੂ (ਵਾਰਤਾ)— ਪੰਜਾਬ ਪੁਲਸ ਨੇ ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਇਕ ਜਵਾਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਜਵਾਨ ਦੇ ਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਉਹ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਬੀ. ਐੱਸ. ਐੱਫ. ਦੀ ਇਕ ਇਕਾਈ ਵਿਚ ਤਾਇਨਾਤ ਸੀ।
ਅਧਿਕਾਰੀਆਂ ਮੁਤਾਬਕ ਫੜਿਆ ਗਿਆ ਜਵਾਨ ਪੰਜਾਬ ਦੇ ਗੁਰਦਾਸਪੁਰ ਦਾ ਵਾਸੀ ਹੈ। ਉਸ ਕੋਲੋਂ ਇਕ ਪਿਸਤੌਲ, 9 ਐੱਮ. ਐੱਮ. ਦੇ 80 ਕਾਰਤੂਸ, 3 ਸੈੱਲ ਫੋਨ, ਦੋ ਮੈਗਜੀਨ ਅਤੇ 12 ਬੋਰ ਦੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਵਾਨ ਪੰਜਾਬ ਪੁਲਸ ਵਲੋਂ ਕੁਝ ਮਾਮਲਿਆਂ 'ਚ ਵੀ ਵਾਂਟੇਡ ਸੀ ਅਤੇ ਗੁਪਤ ਜਾਣਕਾਰੀ ਦੇ ਆਧਾਰ 'ਤੇ ਹੀ ਉਸ ਨੂੰ ਫੜਿਆ ਗਿਆ। ਬੀ. ਐੱਸ. ਐੱਫ. ਪਾਕਿਸਤਾਨ ਨਾਲ ਲੱਗਦੀ 3300 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਦੀ ਰਾਖੀ ਕਰਦਾ ਹੈ।
ਮੁੰਬਈ 'ਚ ਰਾਜ ਭਵਨ ਦੇ 16 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY