ਜੰਮੂ ਕਸ਼ਮੀਰ— ਸਾਂਬਾ ਸੈਕਟਰ ਦੇ ਰਾਮਗੜ੍ਹ 'ਚ ਪਾਕਿਸਤਾਨ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਇਸ 'ਚ ਬੀ.ਐਸ.ਐਫ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 3 ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਸਬ-ਇੰਸਪੈਕਟਰ ਰਜਨੀਸ਼ ਕੁਮਾਰ, ਏ.ਐਸ.ਆਈ ਰਾਮ ਨਿਵਾਸ, ਏ.ਐਸ.ਆਈ ਜਤਿੰਦਰ ਸਿੰਘ ਅਤੇ ਹਵਲਦਾਰ ਹੰਸ ਰਾਜ ਹਨ। ਪਾਕਿਸਤਾਨ ਵੱਲੋਂ ਮੰਗਲਵਾਰ ਰਾਤੀ ਕਰੀਬ 10.30 ਵਜੇ ਰਾਮਗੜ੍ਹ ਸਥਿਤ ਅੰਤਰ ਰਾਸ਼ਟਰੀ ਸੀਮਾ 'ਤੇ ਫਾਇਰਿੰਗ ਸ਼ੁਰੂ ਕੀਤੀ ਗਈ ਜੋ ਬੁੱਧਵਾਰ ਸਵੇਰੇ 4.30 ਵਜੇ ਤੱਕ ਚੱਲੀ। ਸ਼ਹੀਦਾਂ ਨੂੰ ਬੀ.ਐਸ.ਐਫ ਦਫਤਰ 'ਚ ਭਾਵਾਤਮ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 'ਤੇ ਏ.ਡੀ.ਜੀ ਕਮਲ ਨਾਥ ਚੌਬੇ ਨੇ ਕਿਹਾ ਕਿ ਜੰਗਬੰਦੀ ਦੋ ਪੱਖੀ ਫੈਸਲਾ ਹੁੰਦਾ ਹੈ ਅਤੇ ਉਸ ਦਾ ਹਮੇਸ਼ਾ ਸਨਮਾਨ ਕੀਤਾ ਜਾਂਦਾ ਹੈ ਪਰ ਪਾਕਿਸਤਾਨ ਆਪਣੇ ਵਾਅਦੇ ਨੂੰ ਕਦੀ ਪੂਰਾ ਨਹੀਂ ਕਰਦਾ ਹੈ।
ਪਤਨੀ ਦਾ ਕਤਲ ਕਰਨ ਤੋਂ ਬਾਅਦ ਮਾਂ ਅਤੇ ਭਰਜਾਈ 'ਤੇ ਵੀ ਕੀਤਾ ਜਾਨਲੇਵਾ ਹਮਲਾ
NEXT STORY