ਜੈਪੁਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਗੰਗਾਨਗਰ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਅਨੁਸਾਰ ਇਹ ਘਟਨਾ ਬੀ.ਐੱਸ.ਐੱਫ. ਦੀ ਸੁੰਦਰਪੁਰਾ ਚੌਕੀ ਨੇੜੇ ਬੀਤੀ ਰਾਤ ਵਾਪਰੀ। ਪੁਲਸ ਨੇ ਦੱਸਿਆ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੇ ਲਗਭਗ 30 ਸਾਲ ਦੇ ਇਕ ਨੌਜਵਾਨ ਨੂੰ ਪਾਕਿਸਤਾਨ ਵਲੋਂ ਆਉਂਦੇ ਦੇਖਿਆ। ਇਸ 'ਤੇ ਜਵਾਨਾਂ ਨੇ ਉਸ ਨੂੰ ਵਾਪਸ ਜਾਣ ਦੀ ਚਿਤਾਵਨੀ ਦਿੱਤੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ
ਕੇਸਰੀਸਿੰਘਪੁਰ ਥਾਣੇ ਦੇ ਅਧਿਕਾਰੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਬੀ.ਐੱਸ.ਐੱਫ. ਜਵਾਨਾਂ ਦੀ ਗੋਲੀਬਾਰੀ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਸ ਨਾਲ 'ਫਲੈਗ ਮੀਟਿੰਗ' ਕੀਤੀ ਜਾਵੇਗੀ, ਜਿਸ 'ਚ ਜਵਾਨ ਉਨ੍ਹਾਂ ਨੂੰ ਲਾਸ਼ ਲੈਣ ਲਈ ਕਹਿਣਗੇ। ਕੁਮਾਰ ਨੇ ਕਿਹਾ ਕਿ ਜੇਕਰ ਉਹ ਲਾਸ਼ ਨਹੀਂ ਲੈਣਗੇ ਤਾਂ ਭਾਰਤ 'ਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਮੁਰਦਾਘਰ ਰਖਵਾ ਦਿੱਤਾ ਗਿਆ ਹੈ ਅਤੇ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੇਲੰਗਾਨਾ 'ਚ 25.6 ਕਰੋੜ ਰੁਪਏ ਦੇ GST ਰਿਫੰਡ ਧੋਖਾਧੜੀ ਦਾ ਪਰਦਾਫਾਸ਼, ਇਕ ਗ੍ਰਿਫ਼ਤਾਰ
NEXT STORY