ਬਦਾਯੂੰ— ਉੱਤਰ ਪ੍ਰਦੇਸ਼ (ਯੂ. ਪੀ.) ਦੇ ਬਦਾਯੂੰ ਜ਼ਿਲੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਦਾਯੂੰ ਦੇ ਜ਼ਿਲਾ ਮਹਿਲਾ ਹਸਪਤਾਲ ਦੇ ਸਪੈਸ਼ਲ ਨਿਊਬੋਰਨ ਕੇਅਰ ਯੂਨਿਟ (ਐੱਸ. ਐੱਨ. ਸੀ. ਯੂ.) ਵਿਚ ਪਿਛਲੇ 50 ਦਿਨਾਂ 'ਚ 32 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਜ਼ਿਲੇ 'ਚ ਹੜਕੰਪ ਮਚ ਗਿਆ ਹੈ।
ਬਦਾਯੂੰ ਦੇ ਚੀਫ ਮੈਡੀਕਲ ਅਫਸਰ ਮਨਜੀਤ ਸਿੰਘ ਨੇ ਕਿਹਾ, ''ਜੋ ਬੱਚੇ ਐੱਸ. ਐੱਨ. ਸੀ. ਯੂ. 'ਚ ਭਰਤੀ ਹੋਏ ਸਨ, ਉਹ ਗੰਭੀਰ ਬੀਮਾਰ ਨਾਲ ਪੀੜਤ ਸਨ ਅਤੇ ਉਨ੍ਹਾਂ ਦੇ ਬਚਣ ਦੇ ਸੰਭਾਵਨਾ ਬਹੁਤ ਘੱਟ ਸੀ। ਉੱਥੇ ਹੀ ਜ਼ਿਲਾ ਹਸਪਤਾਲ ਦੀ ਸੁਪਰਡੈਂਟ ਡਾ. ਰੇਖਾ ਰਾਣੀ ਨੇ ਕਿਹਾ ਕਿ ਇਸ ਮਹੀਨੇ ਜ਼ਿਆਦਾ ਬੱਚੇ ਭਰਤੀ ਹੋਏ ਹਨ ਅਤੇ ਉਨ੍ਹਾਂ ਵਿਚੋਂ ਕਈ ਬੱਚਿਆਂ ਦੇ ਅੰਗ ਫੇਲ ਹੋ ਚੁੱਕੇ ਸਨ। ਕਰੀਬ 20 ਬੱਚਿਆਂ ਨੂੰ ਇਲਾਜ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਸੀ।
ਸੋਨੀਆ ਗਾਂਧੀ ਦੇ ਮੁੜ ਕਾਂਗਰਸ ਪ੍ਰ੍ਰਧਾਨ ਬਣਨ 'ਤੇ ਭਾਜਪਾ ਦੀ ਚੁਟਕੀ
NEXT STORY