ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਵਿਧਾਨ ਸਭਾ ਦਾ ਬਜਟ ਸੈਸ਼ਨ 23 ਫਰਵਰੀ ਨੂੰ ਬੁਲਾਉਣ ਦਾ ਫ਼ੈਸਲਾ ਲਿਆ ਹੈ, ਜੋ 15 ਮਾਰਚ ਤੱਕ ਚਲੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਇੱਥੇ ਹੋਈ ਕੈਬਨਿਟ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਸੈਸ਼ਨ ਦੌਰਾਨ ਕੁੱਲ 16 ਬੈਠਕਾਂ ਹੋਣਗੀਆਂ ਅਤੇ 4 ਮਾਰਚ ਨੂੰ ਵਿੱਤ ਸਾਲ 2022-23 ਲਈ ਬਜਟ ਅਨੁਮਾਨ ਸਦਨ 'ਚ ਪੇਸ਼ ਕੀਤਾ ਜਾਵੇਗਾ। ਬੈਠਕ ਦੌਰਾਨ ਕੈਬਨਿਟ ਨੇ ਵੱਖ-ਵੱਖ ਪੈਨਸ਼ਨ ਯੋਜਨਾਵਾਂ ਦਾ ਲਾਭ ਉਠਾਉਣ ਲਈ ਸਾਲਾਨਾ ਆਮਦਨ ਹੱਦ ਨੂੰ ਮੌਜੂਦਾ 35 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਹਰ ਸਾਲ ਕਰਨ ਦਾ ਵੀ ਫ਼ੈਸਲਾ ਕੀਤਾ। ਬੁਲਾਰੇ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਯੋਜਨਾ 'ਚ ਨਵੇਂ ਸੋਧ ਤੋਂ ਲਗਭਗ 78,158 ਹੋਰ ਵਿਅਕਤੀਆਂ ਨੂੰ ਲਾਭ ਹੋਵੇਗਾ।
ਕੈਬਨਿਟ ਨੇ ਸਾਰੀਆਂ ਸਿੱਖਿਆ ਸੰਸਥਾਵਾਂ 9ਵੀਂ ਤੋਂ 12ਵੀਂ ਜਮਾਤ ਲਈ 3 ਫਰਵਰੀ 2022 ਤੋਂ ਖੋਲ੍ਹਣ ਦਾ ਫ਼ੈਸਲਾ ਲਿਆ। ਇਸ ਦੇ ਅਧੀਨ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਵੀ ਇਸੇ ਤਾਰੀਖ਼ ਨੂੰ ਖੁੱਲ੍ਹ ਜਾਣਗੀਆਂ। ਸਾਰੇ ਸਰਕਾਰੀ ਦਫ਼ਤਰ ਹਫ਼ਤੇ ਦੇ 6 ਦਿਨ 100 ਫੀਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ। ਹਾਲਾਂਕਿ ਦਿਵਯਾਂਗ ਵਿਅਕਤੀ ਅਤੇ ਗਰਭਵਤੀ ਔਰਤਾਂ ਨੂੰ ਘਰੋਂ ਹੀ ਕੰਮ ਕਰਨ ਦੀ ਛੋਟ ਹੋਵੇਗੀ। ਬੈਠਕ 'ਚ ਜਿਮ ਅਤੇ ਕਲੱਬ ਖੋਲ੍ਹਣ ਦਾ ਵੀ ਫ਼ੈਸਲਾ ਲਿਆ ਗਿਆ। ਸਾਰੇ ਸਮਾਜਿਕ ਸਮਾਰੋਹ ਖੁੱਲ੍ਹੇ 'ਚ ਵੱਧ ਤੋਂ ਵੱਧ 500 ਅਤੇ ਅੰਦਰੂਨੀ ਸਥਾਨਾਂ 'ਚ 250 ਲੋਕਾਂ ਅਤੇ 50 ਫੀਸਦੀ ਸਮਰੱਥਾ ਨਾਲ ਕੋਰੋਨਾ ਮਾਨਕਾਂ ਅਤੇ ਕੋਰੋਨਾ ਅਨੁਰੂਪ ਰਵੱਈਏ ਨਾਲ ਆਯੋਜਨ ਦੀ ਮਨਜ਼ੂਰੀ ਹੋਵੇਗੀ।
UAE ਦੀ ਜੇਲ ’ਚ ਬੰਦ ਬੇਟੇ ਦੀ ਰਿਹਾਈ ਨਾਲ ਜੁੜੀ ਮਾਂ ਦੀ ਪਟੀਸ਼ਨ ’ਤੇ ਵਿਦੇਸ਼ ਮੰਤਰਾਲਾ ਫੈਸਲਾ ਲਵੇ: HC
NEXT STORY