ਨਵੀਂ ਦਿੱਲੀ—ਸੰਸਦ ਦੇ ਬਜਟ ਸੈਂਸ਼ਨ ਦਾ ਅੱਜ ਆਖਰੀ ਦਿਨ ਹੈ। ਰਾਜ ਸਭਾ 'ਚ ਸਭਾਪਤੀ ਵੈਂਕਿਊ ਨਾਇਡੂ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੂਰੇ ਸਦਨ ਵੱਲੋਂ ਸਰਧਾਂਜਲੀ ਦਿੱਤੀ। ਪੂਰੇ ਸਦਨ 'ਚ 2 ਮਿੰਟ ਦਾ ਮੌਨ ਰੱਖ ਕੇ ਸੁਸ਼ਮਾ ਸਵਰਾਜ ਨੂੰ ਯਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ, ''ਸੁਸ਼ਮਾ ਸਵਰਾਜ ਦੀ ਅਚਾਨਕ ਮੌਤ ਹੋਣ ਕਾਰਨ ਰਾਸ਼ਟਰ ਨੇ ਇੱਕ ਯੋਗ ਪ੍ਰਬੰਧਕ, ਪ੍ਰਭਾਵਸ਼ਾਲੀ ਸੰਸਦ ਮੈਂਬਰ ਅਤੇ ਲੋਕਾਂ ਦੀ ਸੱਚੀ ਅਵਾਜ਼ ਗੁਵਾ ਦਿੱਤੀ ਹੈ। ''
ਦੱਸ ਦੇਈਏ ਕਿ ਰਾਜਸਭਾ 'ਚ ਅੱਜ ਜਲ੍ਹਿਆਵਾਲਾ ਬਾਗ ਰਾਸ਼ਟਰੀ ਸਮਾਰਕ ਬਿੱਲ ਲਈ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਅੱਜ ਸੁਪਰੀਮ ਕੋਰਟ ਨੇ ਜੱਜਾਂ ਦੀ ਗਿਣਤੀ ਵਧਾ ਕੇ 30 ਤੋਂ 33 ਕਰਨ ਵਾਲਾ ਬਿੱਲ ਵੀ ਚਰਚਾ ਲਈ ਲਿਆਂਦਾ ਜਾਵੇਗਾ।
ਸੁਸ਼ਮਾ ਸਵਰਾਜ ਦੀ ਦਿਲਚਸਪ ਲਵ ਸਟੋਰੀ : ਕਾਲਜ 'ਚ ਪਿਆਰ ਤੇ ਐਮਰਜੈਂਸੀ 'ਚ ਕੀਤਾ ਵਿਆਹ
NEXT STORY