ਮੈਨਪੁਰੀ (ਵਾਰਤਾ)- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਦੇ ਕਰੀਬੀ ਅਤੇ ਮੈਨਪੁਰੀ 'ਚ ਨਗਰ ਪੰਚਾਇਤ ਕਰਹਲ ਦੇ ਪ੍ਰਧਾਨ ਅਬਦੁੱਲ ਨਈਮ ਦੀ ਤਾਲਾਬ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਬਣੇ ਰਿਜ਼ਾਰਟ ਨੂੰ ਐਤਵਾਰ ਨੂੰ ਢਾਹ ਦਿੱਤਾ ਗਿਆ। ਮੈਨਪੁਰੀ ਦੇ ਕਰਹਲ ਕਸਬੇ 'ਚ ਐਤਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ। ਨਗਰ ਪੰਚਾਇਤ ਕਰਹਲ ਦੇ ਪ੍ਰਧਾਨ ਅਬਦੁੱਲ ਨਈਮ ਦੇ ਤਾਲਾਬ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣਾਏ ਗਏ ਰਿਜ਼ਾਰਟ ਆਈਸ਼ਾ ਨੂੰ ਢਾਹੁਣ ਲਈ ਉੱਪ ਜ਼ਿਲ੍ਹਾ ਅਧਿਕਾਰੀ ਨੀਰਜ ਦਿਵੇਦੀ ਅਤੇ ਪੁਲਸ ਡਿਪਟੀ ਸੁਪਰਡੈਂਟ ਸੰਤੋਸ਼ ਸਿੰਘ ਦੀ ਅਗਵਾਈ 'ਚ ਪੀ.ਏ. ਸੀ ਅਤੇ ਪੁਲਸ ਫ਼ੋਰਸ ਭਾਰੀ ਗਿਣਤੀ 'ਚ ਈਦਗਾਹ ਕਾਲੋਨੀ ਪਹੁੰਚੀ। ਅਬਦੁੱਲ ਨਈਮ ਦੀ ਪਤਨੀ ਫਰਜ਼ਾਨਾ ਬੇਗਮ ਦੇ ਨਾਂ ਨਾਲ ਬਣਿਆ ਰਿਜ਼ਾਰਟ ਢਾਹੁਣ ਲਈ ਬੁਲਡੋਜ਼ਰ ਦਾ ਇਸਤੇਮਾਲ ਕੀਤਾ ਗਿਾ।
ਦੱਸਣਯੋਗ ਹੈ ਕਿ ਨਗਰ ਪੰਚਾਇਤ ਕਰਹਲ ਦੇ ਸਾਬਕਾ ਪ੍ਰਧਾਨ ਸੰਜੀਵ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸ਼ਿਕਾਇਤ ਕੀਤੀ ਸੀ ਕਿ ਕਰਹਲ 'ਚ ਤਾਲਾਬਾਂ 'ਤੇ ਗੈਰ-ਕਾਨੂੰਨੀ ਕਬਜ਼ੇ ਕੀਤੇ ਗਏ ਹਨ ਅਤੇ ਉਨ੍ਹਾਂ 'ਚੋਂ ਇਕ ਆਈਸ਼ਾ ਰਿਜ਼ਾਰਟ ਦੀ ਵੀ ਸ਼ਿਕਾਇਤ ਕੀਤੀ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਕੋਰਟ 'ਚ ਵੀ ਨਿਰਮਾਣ ਨੂੰ ਗੈਰ-ਕਾਨੂੰਨੀ ਮੰਨਦੇ ਹੋਏ ਤਹਿਸੀਲਦਾਰ ਕਰਹਲ ਦੀ ਰਿਪੋਰਟ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਐਤਵਾਰ ਨੂੰ ਛੁੱਟੀ ਦੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਅਚਾਨਕ ਹਰਕਤ 'ਚ ਆਇਆ ਅਤੇ ਤਾਲਾਬ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣੇ ਆਈਸ਼ਾ ਰਿਜ਼ਾਰਟ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
22 ਦਿਨਾਂ 'ਚ 3.86 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
NEXT STORY