ਆਗਰਾ- ਦੇਸ਼ ’ਚ ਅਵਾਰਾ ਕੁੱਤਿਆਂ ਦਾ ਇੰਨਾ ਖੌਫ ਹੈ ਕਿ ਇਨ੍ਹਾਂ ਦੇ ਵੱਢਣ ਨਾਲ ਹਜ਼ਾਰਾਂ ਬੱਚੇ ਅਤੇ ਲੋਕ ਆਪਣੀ ਜਾਨ ਤੱਕ ਗੁਆ ਚੁੱਕੇ ਹਨ ਪਰ ਤੁਹਾਨੂੰ ਦੱਸਦੇ ਹਾਂ ਕਿ ਅਵਾਰਾ ਕੁੱਤਿਆਂ ਨੇ ਜ਼ਮੀਨ ’ਚ ਜ਼ਿੰਦਾ ਦਫਨ ਨੌਜਵਾਨ ਦੀ ਜਾਨ ਬਚਾਈ ਹੈ। ਹੈਰਾਨ ਕਰ ਦੇਣ ਵਾਲੀ ਇਹ ਘਟਨਾ ਤਾਜ਼ਨਗਰੀ ਆਗਰਾ ਦੀ ਹੈ, ਜਿੱਥੇ ਕੁਝ ਬਦਮਾਸ਼ਾਂ ਨੇ ਜ਼ਮੀਨ ਵਿਵਾਦ ਦੇ ਚੱਲਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਫਿਰ ਉਸ ਨੂੰ ਮਰਿਆ ਹੋਇਆ ਸਮਝ ਕੇ ਯਮੁਨਾ ਨਦੀ ਦੇ ਕੰਢੇ ਟੋਇਆ ਪੁੱਟ ਕੇ ਦਫਨਾ ਦਿੱਤਾ। ਇਸ ਤੋਂ ਬਾਅਦ ਕੁਝ ਅਵਾਰਾ ਕੁੱਤਿਆਂ ਨੇ ਉਸ ਜਗ੍ਹਾ ’ਤੇ ਮਿੱਟੀ ਖੋਦਣੀ ਸ਼ੁਰੂ ਕੀਤੀ। ਕੁੱਤਿਆਂ ਨੇ ਨੌਜਵਾਨ ਨੂੰ ਕਈ ਜਗ੍ਹਾ ’ਤੇ ਬੁਰੀ ਤਰ੍ਹਾਂ ਵੱਢਿਆ ਅਤੇ ਨੋਚਿਆ, ਇਸ ਤੋਂ ਬਾਅਦ ਉਸ ਨੂੰ ਹੋਸ਼ ’ਚ ਆ ਗਿਆ, ਫਿਰ ਜਿਵੇਂ-ਕਿਵੇਂ ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਮੋਹਲੇਧਾਰ ਮੀਂਹ ਕਾਰਨ ਡਿੱਗੀ ਕੰਧ, 9 ਬੱਚਿਆਂ ਦੀ ਦਰਦਨਾਕ ਮੌਤ
ਲੱਗਭਗ ਦੋ ਹਫ਼ਤੇ ਬਾਅਦ ਦਰਜ ਹੋਇਆ ਮੁਕੱਦਮਾ
ਪੁਲਸ ਥਾਣੇ ’ਚ ਦਰਜ ਰਿਪੋਰਟ ਮੁਤਾਬਕ ਪੀੜਤ ਨੌਜਵਾਨ ਰੂਪ ਕਿਸ਼ੋਰ ਨੇ ਦੱਸਿਆ ਕਿ 18 ਜੁਲਾਈ ਨੂੰ ਆਗਰਾ ਦੇ ਸਿਕੰਦਰਾ ਖੇਤਰ ਦੇ ਅਰਤੋਨੀ ਇਲਾਕੇ ’ਚ ਅੰਕਿਤ, ਗੌਰਵ, ਕਰਨ ਅਤੇ ਆਕਾਸ਼ ਨਾਂ ਦੇ 4 ਬਦਮਾਸ਼ਾਂ ਨੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਦਾ ਗਲ਼ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਮਰਿਆ ਹੋਇਆ ਸਮਝ ਕੇ ਉਸ ਨੂੰ ਯਮੁਨਾ ਨਦੀ ਦੇ ਕੰਢੇ ਜ਼ਿੰਦਾ ਦਫਨਾ ਦਿੱਤਾ, ਫਿਰ ਅਵਾਰਾ ਕੁੱਤਿਆਂ ਨੇ ਉਸ ਜਗ੍ਹਾ ਦੀ ਮਿੱਟੀ ਨੂੰ ਖੋਦ ਕੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਹੋਸ਼ ’ਚ ਆਉਣ ਤੋਂ ਬਾਅਦ ਉਸ ਨੇ ਮਸਾਂ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕੀਤਾ, ਜੋ ਘਟਨਾ ਤੋਂ ਲੱਗਭਗ 2 ਹਫਤਿਆਂ ਬਾਅਦ ਦੀ ਕਾਰਵਾਈ ਹੈ।
ਇਹ ਵੀ ਪੜ੍ਹੋ- ਕੋਰਬਾ-ਵਿਸ਼ਾਖਾਪੱਟਨਮ ਐਕਸਪ੍ਰੈੱਸ ਟਰੇਨ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ
ਕੀ ਸੀ ਪੂਰਾ ਮਾਮਲਾ?
ਥਾਣਾ ਸਿਕੰਦਰਾ ਦੇ ਅਧੀਨ ਪੈਂਦੇ ਅਰਤੋਨੀ ਦੀ ਰਹਿਣ ਵਾਲੀ ਰਾਮਵਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ’ਚ ਦੋਸ਼ ਲਾਇਆ ਕਿ 18 ਜੁਲਾਈ ਨੂੰ ਉਨ੍ਹਾਂ ਦੇ ਪਿੰਡ ’ਚ ਜ਼ਮੀਨ ਵਿਵਾਦ ਲੈ ਕੇ ਦੋ ਧਿਰਾਂ ’ਚ ਵਿਵਾਦ ਹੋਇਆ ਸੀ। ਇਕ ਧਿਰ ਦਾ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਗਾਲ੍ਹਾਂ ਕੱਢ ਰਿਹਾ ਸੀ, ਜਿਸ ਦਾ ਵਿਰੋਧ ਉਸ ਦੇ ਪੁੱਤਰ ਰੂਪ ਕਿਸ਼ੋਰ ਨੇ ਕੀਤਾ ਸੀ। ਇਸ ਤੋਂ ਬਾਅਦ ਮੁਲਜ਼ਮ ਉੱਥੋਂ ਚਲਾ ਗਿਆ। ਪੀੜਤ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਹ ਆਪਣੇ ਸਾਥੀਆਂ ਨਾਲ ਵਾਪਸ ਆ ਗਿਆ। ਉਹ ਰੂਪ ਕਿਸ਼ੋਰ ਨੂੰ ਪ੍ਰਧਾਨ ਦੇ ਸੱਦੇ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਕੇ ਚਲੇ ਗਏ। ਬਾਅਦ ’ਚ ਪਿੰਡ ਦੇ ਬਾਹਰ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗਮਛੇ ਨਾਲ ਉਸ ਦਾ ਗਲਾ ਘੁੱਟ ਦਿੱਤਾ, ਜਿਸ ਤੋਂ ਬਾਅਦ ਰੂਪ ਕਿਸ਼ੋਰ ਬੇਹੋਸ਼ ਹੋ ਕੇ ਡਿੱਗ ਗਿਆ।
ਇਹ ਵੀ ਪੜ੍ਹੋ- ਹੜ੍ਹ ਨੇ ਮਚਾਈ ਤਬਾਹੀ; ਮਲਬੇ ਅਤੇ ਪੱਥਰ ਨਾਲ ਭਰੇ ਸਕੂਲ, 7 ਅਗਸਤ ਤੱਕ ਰਹਿਣਗੇ ਬੰਦ
ਬਦਮਾਸ਼ਾਂ ਨੇ ਉਸ ਨੂੰ ਮਰਿਆ ਸਮਝ ਕੇ ਯਮੁਨਾ ਨਦੀ ਦੇ ਕੰਢੇ ਟੋਇਆ ਪੁੱਟ ਕੇ ਉਸ ਨੂੰ ਦਫਨਾ ਦਿੱਤਾ, ਜਿੱਥੇ ਅਵਾਰਾ ਕੁੱਤਿਆਂ ਨੇ ਮਿੱਟੀ ਹਟਾ ਕੇ ਉਸ ਨੂੰ ਨੋਚਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਨੌਜਵਾਨ ਨੇ ਹੋਸ਼ ’ਚ ਆਉਣ ਮਗਰੋਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਨੇ ਪੁਲਸ ਤੋਂ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਾਰੋਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਇਕ ਦਿਨ ਮਰ ਜਾਊਂ...' ਭਜਨ 'ਤੇ ਨੱਚਦੇ-ਨੱਚਦੇ ਗਸ਼ ਖਾ ਕੇ ਡਿੱਗਿਆ ਅਧਿਆਪਕ, ਸੱਚੀ ਆਈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ 'ਚ 10-12ਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਦਾ ਮੌਕਾ, ਜਲਦ ਕਰੋ ਅਪਲਾਈ
NEXT STORY