ਸ਼੍ਰੀਨਗਰ- ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਚੰਗਾ ਮੀਂਹ ਪਿਆ ਅਤੇ ਇਸ ਦਾ ਸਿੱਧਾ ਅਸਰ ਝੋਨੇ ਦੀ ਖੇਤੀ 'ਤੇ ਪਿਆ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਵਧੇਰੇ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਕਾਰਨ ਫਸਲ ਨੂੰ ਨੁਕਸਾਨ ਪਹੁੰਚਿਆ। ਇਸ ਸਭ ਦੇ ਦਰਮਿਆਨ ਜੰਮੂ-ਕਸ਼ਮੀਰ ਵਿਚ ਝੋਨੇ ਦੇ ਬੰਪਰ ਪੈਦਾਵਾਰ ਹੋਈ ਹੈ। ਹਾਲਾਂਕਿ ਕੁਝ ਸਾਲਾਂ ਦੀ ਤੁਲਨਾ 'ਚ ਝੋਨੇ ਦੀ ਖੇਤੀ ਦਾ ਰਕਬਾ 10 ਫ਼ੀਸਦੀ ਤੱਕ ਘੱਟ ਗਿਆ ਪਰ ਇਸ ਦੇ ਬਾਵਜੂਦ ਭਰਪੂਰ ਫ਼ਸਲ ਹੋਈ ਹੈ।
ਦਰਅਸਲ ਇਸ ਸਾਲ ਮਈ-ਜੂਨ ਵਿਚ ਬਿਜਾਈ ਦੇ ਮੌਸਮ 'ਚ ਲਗਾਤਾਰ ਮੀਂਹ ਪੈ ਰਿਹਾ ਸੀ। ਇਸ ਕਾਰਨ ਝੋਨੇ ਦੀ ਪੈਦਾਵਾਰ ਨੂੰ ਲੈ ਕੇ ਕਿਸਾਨ ਅਤੇ ਖੇਤੀ ਵਿਭਾਗ ਦੇ ਅਧਿਕਾਰੀ ਚਿੰਤਾ ਵਿਚ ਸਨ। ਮੀਡੀਆ ਰਿਪੋਰਟਾਂ ਮੁਤਾਬਕ ਖੇਤੀ ਡਾਇਰੈਕਟਰ ਮੁਹੰਮਦ ਇਕਬਾਲ ਨੇ ਦੱਸਿਆ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨੇ ਮੋਹਲੇਧਾਰ ਮੀਂਹ ਪਿਆ ਸੀ, ਜਿਸ ਕਾਰਨ ਵਿਭਾਗ ਅਤੇ ਕਿਸਾਨ ਥੋੜ੍ਹੇ ਡਰੇ ਹੋਏ ਸਨ ਕਿ ਇਸ ਵਾਰ ਝੋਨੇ ਦੀ ਫ਼ਸਲ ਕਿਵੇਂ ਹੋਵੇਗੀ, ਪੈਦਾਵਾਰ ਕਿਵੇਂ ਹੋਵੇਗੀ। ਇਸ ਦੇ ਬਾਵਜੂਦ ਕਿਸਾਨਾਂ ਅਤੇ ਵਿਭਾਗ ਨੇ ਆਪਣੀ ਕੋਸ਼ਿਸ਼ ਕੀਤੀ ਅਤੇ ਦੂਜੀ ਵਾਰ ਵੀ ਬਿਜਾਈ ਕੀਤੀ। ਅੱਜ ਨਤੀਜਾ ਸਭ ਦੇ ਸਾਹਮਣੇ ਹੈ।
ਖੇਤੀਬਾੜੀ ਡਾਇਰੈਕਟਰ ਮੁਹੰਮਦ ਇਕਬਾਲ ਚੌਧਰੀ ਨੇ ਕਿਹਾ ਪ੍ਰਤੀ ਹੈਕਟੇਅਰ 5 ਤੋਂ 10 ਫ਼ੀਸਦੀ ਤੋਂ ਵੱਧ ਪੈਦਾਵਾਰ ਦੀ ਉਮੀਦ ਸੀ ਪਰ 90 ਫ਼ੀਸਦੀ ਤੋਂ ਵੱਧ ਫਸਲ ਦੀ ਕਟਾਈ ਹੋ ਚੁੱਕੀ ਹੈ। ਡਾਇਰੈਕਟਰ ਨੇ ਕਿਹਾ ਕਿ ਬੰਪਰ ਫਸਲ ਨੇ ਕਿਸਾਨਾਂ ਦਾ ਮਨੋਬਲ ਵਧਾਇਆ ਹੈ ਕਿਉਂਕਿ ਸਥਾਨਕ ਮੰਡੀ 'ਚ ਚੌਲਾਂ ਦਾ ਭਾਅ 50 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਿਆ ਹੈ।
ਕੇਰਲ 'ਚ ਭਾਰਤ ਦਾ ਸਭ ਤੋਂ ਲੰਮਾ ਗਲਾਸ ਬ੍ਰਿਜ, ਲੰਬਾਈ ਹੈ 120 ਫੁੱਟ
NEXT STORY