ਕੇਰਲ- ਭਾਰਤ ਦਾ ਸਭ ਤੋਂ ਲੰਮਾ ਗਲਾਸ ਬ੍ਰਿਜ ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਵਾਗਾਮੋਨ 'ਚ ਬਣਿਆ ਹੈ। ਇਸ ਪੁਲ ਤੋਂ ਹਿੱਲ ਸਟੇਸ਼ਨ ਦੀ ਹਰੀ ਘਾਹ ਦੇ ਮੈਦਾਨਾਂ ਅਤੇ ਦੇਵਦਾਰ ਦੇ ਦਰੱਖ਼ਤਾਂ ਦਾ ਮਨਮੋਹਕ ਨਜ਼ਾਰਾ ਦਿੱਸਦਾ ਹੈ। 3 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਜਰਮਨੀ ਤੋਂ ਆਯਾਤ ਕੀਤੇ ਗਏ ਡੈਂਸਿਟੀ ਗਲਾਸ ਤੋਂ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਵੋਟ ਪਾ ਕੇ ਆਓ, ਮੁਫ਼ਤ 'ਚ ਪੋਹਾ-ਜਲੇਬੀ ਖਾਓ, ਇੰਦੌਰ ਦੀ ਮਸ਼ਹੂਰ '56 ਦੁਕਾਨ' ਦੀ ਅਨੋਖੀ ਪਹਿਲ
ਦੱਸ ਦੇਈਏ ਕਿ ਵਾਗਾਮੋਨ ਗਲਾਸ ਬ੍ਰਿਜ ਕੋਲਾਹਲਮੇਡੁ ਕੋਲ ਐਡਵੈਂਚਰ ਪਾਰਕ 'ਚ ਸਥਿਤ ਹੈ। ਇਹ ਪੁਲ 120 ਫੁੱਟ ਲੰਮਾ ਅਤੇ ਜ਼ਮੀਨ ਤੋਂ 150 ਫੁੱਟ ਉੱਚਾ ਹੈ। ਵਾਗਾਮੋਨ ਗਲਾਸ ਬ੍ਰਿਜ ਕੇਰਲ ਦੇ ਇਡੁੱਕੀ ਜ਼ਿਲ੍ਹੇ 'ਚ ਸਥਿਤ ਕੈਂਟੀਲੀਵਰ ਸਕਾਈਵਾਕ ਗਲਾਸ ਬ੍ਰਿਜ ਹੈ। ਇਹ ਭਾਰਤ ਦਾ ਸਭ ਤੋਂ ਲੰਮਾ ਗਲਾਸ ਬ੍ਰਿਜ ਹੈ। ਸੈਰ-ਸਪਾਟਾ ਮੰਤਰੀ ਮੁਹੰਮਦ ਰਿਆਸ ਨੇ 7 ਸਤੰਬਰ 2023 ਨੂੰ ਗਲਾਸ ਬ੍ਰਿਜ ਦਾ ਉਦਘਾਟਨ ਕੀਤਾ।
ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ
ਖ਼ਾਸ ਗੱਲ ਇਹ ਹੈ ਕਿ ਕੇਰਲ ਸਰਕਾਰ ਨੇ ਨਿੱਜੀ ਉੱਦਮੀਆਂ ਨਾਲ ਮਿਲ ਕੇ ਟੂਰਿਜਮ ਸੈਂਟਰ ਵਿਕਸਿਤ ਕਰਨ ਲਈ ਇਹ ਪੁਲ ਬਣਾਇਆ ਹੈ। ਭਾਰਤ ਮਾਤਾ ਵੇਂਚਰਸ ਪ੍ਰਾਈਵੇਟ ਲਿਮਟਿਡ ਅਤੇ ਜ਼ਿਲ੍ਹਾ ਸੈਰ-ਸਪਾਟਾ ਪ੍ਰਮੋਸ਼ਨ ਕਾਉਂਸਿਲ ਇਡੁੱਕੀ ਨੇ ਇਸ ਨੂੰ ਬਣਾਉਣ ਵਿਚ ਸਹਿਯੋਗ ਕੀਤਾ ਹੈ। ਸੂਤਰਾਂ ਮੁਤਾਬਕ ਇਸ ਪੁਲ 'ਤੇ ਇਕ ਸਮੇਂ ਵਿਚ 15 ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਨੂੰ ਪੁਲ ਤੋਂ ਆਲੇ-ਦੁਆਲੇ ਅਤੇ ਹੇਠਾਂ ਦੇ ਮਨਮੋਹਕ ਦ੍ਰਿਸ਼ਾਂ ਦਾ ਆਨੰਦ ਮਾਣਨ ਲਈ 5 ਤੋਂ 10 ਮਿੰਟ ਦਿੱਤੇ ਜਾਣਗੇ।
ਦਿੱਲੀ-NCR 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਹਿੱਲੀ ਧਰਤੀ
NEXT STORY