ਪੂਰਨੀਆ - ਬਿਹਾਰ ਵਿਚ ਇਨਸਾਨ ਦੀ ਜੋ ਹਾਲਤ ਹੈ, ਉਹ ਸਭ ਨੂੰ ਪਤਾ ਹੈ, ਇਥੇ ਤਾਂ ਹੁਣ ਮੁਰਦੇ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਪੂਰਨੀਆ ਦੇ ਮੁਫਸਿਲ ਦੇ ਥਾਣਾ ਖੇਤਰ ਰਜੀਗੰਜ ਸਥਿਤ ਇਕ ਕਬਰਿਸਤਾਨ ਦੀਆਂ ਕਈ ਕਬਰਾਂ 'ਚੋਂ ਲਾਸ਼ਾਂ ਚੋਰੀ ਹੋ ਗਈਆਂ ਹਨ। ਹੁਣ ਤੱਕ 10 ਲਾਸ਼ਾਂ ਚੋਰੀ ਹੋਣ ਦੀ ਖਬਰ ਹੈ। ਰਜੀਗੰਜ ਸ਼ਮਸ਼ਾਨਘਾਟ ਵਿਖੇ ਉਂਝ ਤਾਂ ਉਹ ਹਿੰਦੂ ਆਪਣੀਆਂ ਲਾਸ਼ਾਂ ਦਫਨਾਉਂਦੇ ਹਨ ਜਿਨ੍ਹਾਂ ਕੋਲ ਲਾਸ਼ਾਂ ਨੂੰ ਸਾੜਨ ਲਈ ਪੈਸੇ ਨਹੀਂ ਹੁੰਦੇ। ਲਾਸ਼ਾਂ ਦੀ ਚੋਰੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਲੋਕ ਲਾਸ਼ ਦਫਨਾਉਣ ਲਈ ਕਬਰਿਸਤਾਨ ਪੁੱਜੇ। ਰਜੀਗੰਜ ਦੇ ਕੁੰਦਨ ਚੌਧਰੀ ਨੇ ਦੱਸਿਆ ਕਿ ਉਸ ਨੇ 22 ਮਈ ਨੂੰ ਆਪਣੇ ਮਾਸੜ ਦੀ ਲਾਸ਼ ਹਿੰਦੂਆਂ ਦੇ ਕਬਰਿਸਤਾਨ 'ਚ ਦਫਨਾਈ ਸੀ। ਐਤਵਾਰ ਜਦੋਂ ਉਹ ਇਕ ਹੋਰ ਲਾਸ਼
ਦਫਨਾਉਣ ਲਈ ਆਏ ਤਾਂ ਉਥੋਂ ਪਹਿਲੀ ਲਾਸ਼ ਗਾਇਬ ਸੀ।
ਉਨ੍ਹਾਂ ਦੇਖਿਆ ਕਿ ਕਈ ਹੋਰ ਲਾਸ਼ਾਂ ਵੀ ਗਾਇਬ ਸਨ। ਪੇਂਡੂਆਂ ਮੁਤਾਬਕ ਬੀਤੇ 3 ਸਾਲਾਂ ਦੌਰਾਨ ਇੱਥੋਂ ਇਕ ਦਰਜਨ ਤੋਂ ਵੱਧ ਲਾਸ਼ਾਂ ਗਾਇਬ ਹੋ ਚੁੱਕੀਆਂ ਹਨ। ਪਤਾ ਲੱਗਾ ਹੈ ਕਿ ਤਾਂਤਰਿਕ ਕਿਰਿਆ ਲਈ ਲੋਕ ਮੁਰਦਿਆਂ ਨੂੰ ਚੋਰੀ ਕਰਦੇ ਹਨ ਜਾਂ ਫਿਰ ਲਾਸ਼ਾਂ ਦੀ ਸਮੱਗਲਿੰਗ ਕਰਦੇ ਹਨ।
ਜ਼ਮੀਨੀ ਝਗੜੇ ਕਰਕੇ 2 ਪਰਿਵਾਰਾਂ 'ਚ ਵਧੀ ਗਰਮੋ-ਗਰਮੀ
NEXT STORY